ਵਾਸ਼ਿੰਗਟਨ: ਭਾਰਤ ਨੇ ਇੱਕ ਵਾਰ ਫਿਰ ਆਪਣੇ ਸਰਹੱਦੀ ਵਿਵਾਦ ਦੇ ਮਾਮਲੇ 'ਚ ਕਿਸੇ ਹੋਰ ਦੇਸ਼ ਦੀ ਵਿਚੋਲਗੀ ਦੀ ਪੇਸ਼ਕਸ਼ ਠੁਕਰਾ ਦਿੱਤੀ ਹੈ। ਭਾਰਤ ਨੇ ਚੀਨ ਨਾਲ ਪੈਦਾ ਹੋਏ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਅਮਰੀਕਾ ਦੀ ਵਿਚੋਲਗੀ ਤੋਂ ਇਨਕਾਰ ਕਰ ਦਿੱਤਾ ਹੈ। ਅਮਰੀਕੀ ਰਾਸ਼ਰਪਤੀ ਡੋਨਲਡ ਟਰੰਪ ਨੇ ਭਾਰਤ-ਚੀਨ ਵਿਚਾਲੇ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਲਈ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ ਜਿਸ ਨੂੰ ਭਾਰਤ ਨੇ ਸਵੀਕਾਰ ਨਹੀਂ ਕੀਤਾ।
ਵੀਰਵਾਰ ਵਾਈਟ ਹਾਊਸ ਦੇ ਓਵਲ ਦਫ਼ਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਜੰਮ ਕੇ ਤਾਰੀਫ਼ ਕੀਤੀ। ਟਰੰਪ ਨੇ ਕਿਹਾ ਕਿ ਉਨ੍ਹਾਂ ਭਾਰਤ-ਚੀਨ ਤਾਜ਼ਾ ਵਿਵਾਦ ਬਾਰੇ ਪੀਐਮ ਮੋਦੀ ਨਾਲ ਗੱਲਬਾਤ ਕੀਤੀ ਹੈ। ਮੋਦੀ ਫਿਲਹਾਲ ਕਿਸੇ ਚੰਗੇ ਮੂਡ 'ਚ ਨਹੀਂ ਤੇ ਉਹ ਕਿਸੇ ਵੱਡੇ ਸੰਘਰਸ਼ ਲਈ ਤਿਆਰ ਨਹੀਂ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਆਨਲਾਇਨ ਮੀਡੀਆ ਬ੍ਰੀਫਿੰਗ 'ਚ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸ਼ਾਂਤੀ ਨਾਲ ਵਿਵਾਦ ਸੁਲਝਾਉਣ ਲਈ ਲਗਾਤਾਰ ਯਤਨ ਜਾਰੀ ਹਨ। ਉਨ੍ਹਾਂ ਕਿਹਾ ਕਿ ਫੌਜ ਤੇ ਸਿਆਸੀ ਦੋਵੇਂ ਪੱਧਰ 'ਤੇ ਅਜਿਹੇ ਤੰਤਰ ਸਥਾਪਿਤ ਹਨ ਜੋ ਗੱਲਬਾਤ ਜ਼ਰੀਏ ਸਰਹੱਦੀ ਖੇਤਰਾਂ ਦੇ ਵਿਵਾਦ ਸ਼ਾਂਤੀ ਨਾਲ ਹੱਲ ਕਰ ਸਕਦੇ ਹਨ।
ਇਹ ਵੀ ਪੜ੍ਹੋ: ਭਾਰਤੀ ਸ਼ੇਅਰ ਬਜ਼ਾਰ 'ਚ ਭਾਰੀ ਗਿਰਾਵਟ, ਬੈਂਕ ਨਿਫਟੀ ਢਹਿ-ਢੇਰੀ
ਉਧਰ ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ 'ਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਭਾਰਤ-ਚੀਨ ਦਾ ਸਰਹੱਦੀ ਵਿਵਾਦ ਸੁਲਝਾਉਣ ਲਈ ਅਮਰੀਕਾ ਦੀ ਵਿਚੋਲਗੀ ਦੀ ਲੋੜ ਨਹੀਂ।
ਇਹ ਵੀ ਪੜ੍ਹੋ: ਭਾਰਤ 'ਚ ਪਿਛਲੇ 24 ਘੰਟਿਆਂ 'ਚ ਆਏ ਸਭ ਤੋਂ ਵੱਧ ਕੋਰੋਨਾ ਮਾਮਲੇ, ਲੌਕਡਾਊਨ-4 ਤੋਂ ਬਾਅਦ ਹੋਵੇਗਾ ਕੀ?
ਇਹ ਵੀ ਪੜ੍ਹੋ: ਪਿੰਡ ਦੇ ਹੀ ਕੁਆਰੰਟੀਨ ਸੈਂਟਰ 'ਚ ਪ੍ਰੇਮੀ ਜੋੜੇ ਨੇ ਰਚਾਇਆ ਵਿਆਹ, ਸਰਪੰਚ ਨੇ ਦਿੱਤਾ ਆਸ਼ੀਰਵਾਦ
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਪੁਜਾਰੀ ਨੇ ਦਿੱਤੀ ਇਨਸਾਨ ਦੀ ਬਲੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ