ਪ੍ਰਾਪਤ ਜਾਣਕਾਰੀ ਮੁਤਾਬਕ ਇਹ ਘਟਨਾ ਬੁੱਧਵਾਰ ਦੀ ਰਾਤ ਨੂੰ ਨਰਸਿੰਘਪੁਰ ਥਾਣਾ ਖੇਤਰ ਦੇ ਬਨਧੌਦਾ ਪਿੰਡ ਦੇ ਬ੍ਰਾਹਮਣੀ ਦੇਵੀ ਮੰਦਰ ਦੀ ਹੈ। ਅਠਗੜ੍ਹ ਸਬ-ਡਵੀਜ਼ਨ ਦੇ ਪੁਲਿਸ ਅਧਿਕਾਰੀ ਅਲੋਕ ਰੰਜਨ ਰੇਅ ਨੇ ਦੱਸਿਆ ਕਿ ਪੁਜਾਰੀ ਸੰਸਾਰੀ ਓਝਾ ਦਾ ਦਾਅਵਾ ਹੈ ਕਿ ਉਸ ਦੇ ਸੁਫਨੇ ਵਿੱਚ ਦੇਵੀ ਆਈ ਸੀ ਅਤੇ ਉਸ ਨੇ ਕਰੋਨਾ ਮਹਾਮਾਰੀ ਦੇ ਖ਼ਾਤਮੇ ਲਈ ਮਨੁੱਖੀ ਬਲੀ ਦੇਣ ਦਾ ਰਾਹ ਦਿਖਾਇਆ ਸੀ।
ਪੁਲਿਸ ਨੂੰ ਇਸ ਮਾਮਲੇ ਵਿੱਚ ਇੱਕ ਖ਼ਦਸ਼ਾ ਹੋਰ ਵੀ ਹੈ। ਅਧਿਕਾਰੀ ਆਰ.ਬੀ. ਪਾਨੀਗੜ੍ਹੀ ਨੇ ਦੱਸਿਆ ਕਿ ਸਥਾਨਕ ਲੋਕਾਂ ਮੁਤਾਬਕ ਓਝਾ ਦਾ ਪ੍ਰਧਾਨ ਨਾਲ ਪਿੰਡ ਵਿੱਚ ਅੰਬ ਦੇ ਬਾਗ ਬਾਰੇ ਵਿਵਾਦ ਚੱਲ ਰਿਹਾ ਸੀ ਅਤੇ ਉਸ ਦੇ ਕਤਲ ਮਗਰੋਂ ਉਸ ਨੇ ਬਲੀ ਵਾਲੀ ਕਹਾਣੀ ਘੜ ਲਈ। ਪੁਲਿਸ ਨੇ ਵਾਰਦਾਤ ਲਈ ਵਰਤਿਆ ਕੁਹਾੜਾ ਵੀ ਬਰਾਮਦ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।