ਨਵੀਂ ਦਿੱਲੀ: ਓੜੀਸਾ 'ਚ ਇਕ ਪ੍ਰੇਮੀ ਜੋੜੇ ਦਾ ਵਿਆਹ ਚਰਚਾ ਦਾ ਵਿਸ਼ਾ ਹੈ। ਦੋਵਾਂ ਨੇ ਕੁਆਰੰਟੀਨ ਸੈਂਟਰ 'ਚ ਵਿਆਹ ਕਰਵਾ ਲਿਆ। ਇਸ ਵਿਆਹ ਸਮਾਗਮ 'ਚ ਸਰਪੰਚ, ਵਾਰਡ ਮੈਂਬਰ, ਆਸ਼ਾ ਵਰਕਰ ਤੇ ਆਂਗਨਵਾੜੀ ਵਰਕਰਾਂ ਨੇ ਮਦਦ ਕੀਤੀ। ਕੁਆਰੰਟੀਨ ਸੈਂਟਰ 'ਚ ਤਾਇਨਾਤ ਦੋ ਟਰੇਨਰਾਂ ਨੇ ਪਰਿਵਾਰਕ ਮੈਂਬਰਾਂ ਦੀ ਭੂਮਿਕਾ ਨਿਭਾਈ।


ਇਹ ਪ੍ਰੇਮੀ ਜੋੜਾ ਜਨਵਰੀ 'ਚ ਆਪੋ-ਆਪਣੇ ਘਰੋਂ ਭੱਜਿਆ ਸੀ। ਐਤਵਾਰ 19 ਸਾਲਾ ਨੌਜਵਾਨ ਸੌਰਭ ਦਾਸ ਤੇ ਪਿੰਕੀ ਰਾਣੀ ਨੇ ਵਿਆਹ ਰਚਾਇਆ। ਦੋਵਾਂ ਨੇ 14 ਦਿਨ ਦੇ ਕੁਆਰੰਟੀਨ ਪੀਰੀਅਡ ਤੋਂ ਬਾਅਦ ਵਿਆਹ ਕਰਵਾਇਆ। ਸੌਰਭ ਇਸ ਸਾਲ ਪਿੰਕੀ ਨੂੰ ਜਨਵਰੀ 'ਚ ਅਹਿਮਦਾਬਾਦ ਲੈ ਗਿਆ ਸੀ। ਪਰ ਲੌਕਡਾਊਨ ਦੇ ਚੱਲਦਿਆਂ ਬਰੋਜ਼ਗਾਰ ਹੋ ਗਿਆ ਤੇ ਆਰਥਿਕ ਤੰਗੀ ਕਾਰਨ ਪ੍ਰੇਮੀ ਜੋੜੇ ਨੇ ਪਿੰਡ ਵਾਪਸ ਆਉਣ ਦਾ ਫੈਸਲਾ ਲਿਆ।


ਇਹ ਵੀ ਪੜ੍ਹੋ: ਅੱਜ ਜਾਰੀ ਹੋਣਗੇ ਜੀਡੀਪੀ ਦੇ ਅੰਕੜੇ, ਕੋਰੋਨਾ ਕਾਰਨ ਆਰਥਿਕ ਵਿਕਾਸ ਦਰ ਮੂਧੇ ਮੂੰਹ ਪੈਣ ਦਾ ਖਦਸ਼ਾ


ਕਈ ਦਿੱਕਤਾਂ ਤੋਂ ਬਾਅਦ ਦੋਵੇਂ ਪਿੰਡ ਪਹੁੰਚੇ ਸਨ। ਅਹਿਮਦਾਬਾਦ ਤੋਂ ਪਰਤਣ ਮਗਰੋਂ 10 ਮਈ ਨੂੰ ਇਨ੍ਹਾਂ ਨੂੰ ਕੁਆਰੰਟੀਨ ਸੈਂਟਰ ਲਿਆਂਦਾ ਗਿਆ। ਦੋਵਾਂ 'ਚ ਕੋਵਿਡ-19 ਦੇ ਲੱਛਣ ਸਨ ਪਰ ਉਨ੍ਹਾਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ। ਦਰਅਸਲ ਸੌਰਭ ਦੀ ਪ੍ਰੇਮਿਕਾ ਗਰਭਵਤੀ ਹੋ ਗਈ ਸੀ ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਾਉਣ ਦਾ ਫੈਸਲਾ ਲਿਆ। 24 ਮਈ ਨੂੰ ਕੁਆਰੰਟੀਨ ਸੈਂਟਰ 'ਚ ਮੌਜੂਦ ਲੋਕਾਂ ਦੀ ਹਾਜ਼ਰੀ 'ਚ ਦੋਵਾਂ ਦਾ ਵਿਆਹ ਕਰ ਦਿੱਤਾ ਗਿਆ।


ਇਹ ਵੀ ਪੜ੍ਹੋ: ਪਿਉ ਨੇ ਧੀ ਲਈ ਕਿਰਾਏ 'ਤੇ ਲਿਆ ਜਹਾਜ਼, 180 ਸੀਟਾਂ ਵਾਲੇ ਜਹਾਜ਼ 'ਚ ਚਾਰ ਜਣੇ ਪਹੁੰਚੇ ਦਿੱਲੀ


ਇਹ ਵੀ ਪੜ੍ਹੋ: ਪੰਜਾਬ ਬੀਜ ਘੁਟਾਲੇ ਦੀਆਂ ਪਰਤਾਂ ਖੋਲ੍ਹੇਗੀ SIT, ਚਾਰ ਮੈਂਬਰੀ ਟੀਮ ਕਰੇਗੀ ਜਾਂਚ

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਪੁਜਾਰੀ ਨੇ ਦਿੱਤੀ ਇਨਸਾਨ ਦੀ ਬਲੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ