ਨਵੀਂ ਦਿੱਲੀ: ਅੱਜ ਵਿੱਤੀ ਵਰ੍ਹੇ 2019-20 ਦੀ ਆਖਰੀ ਤਿਮਾਹੀ ਦੇ ਅੰਕੜੇ ਆਉਣਗੇ। ਦੇਸ਼ ਦੀ ਜੀਡੀਪੀ ਦੀ ਵਿਕਾਸ ਦਰ ਬੀਤੇ ਵਿੱਤੀ ਵਰ੍ਹੇ 2019-20 ਦੀ ਚੌਥੀ ਤਿਮਾਹੀ 'ਚ 3.6 ਫੀਸਦ ਰਹੇਗੀ। ਰੇਟਿੰਗ ਏਜੰਸੀ ਕੇਅਰ ਰੇਟਿੰਗਸ ਦੀ ਰਿਪੋਰਟ 'ਚ ਅੰਦਾਜ਼ਾ ਲਾਇਆ ਗਿਆ ਕਿ ਚੌਥੀ ਤਿਮਾਹੀ 'ਚ ਵਿਕਾਸ ਦਰ 3.6 ਫੀਸਦ ਰਹੇਗੀ। ਪੂਰੇ ਵਿੱਤੀ ਵਰ੍ਹੇ 'ਚ ਵਿਕਾਸ ਦਰ 4.7 ਫੀਸਦ ਰਹਿਣ ਦਾ ਅੰਦਾਜ਼ਾ ਹੈ।


ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਲਾਗੂ ਦੇਸ਼ਵਿਆਪੀ ਲੌਕਡਾਊਨ ਕਾਰਨ ਆਰਥਿਕ ਗਤੀਵਿਧੀਆਂ 'ਤੇ ਬੇਹੱਦ ਬੁਰਾ ਪ੍ਰਭਾਵ ਪਿਆ ਹੈ। ਜਿਸ ਦਾ ਅਸਰ ਜੀਡੀਪੀ ਦੀ ਵਿਕਾਸ ਦਰ 'ਤੇ ਵੀ ਪਏਗਾ।


ਕੇਅਰ ਰੇਟਿੰਗਸ ਮੁਤਾਬਕ 3.6 ਫੀਸਦ ਦੀ ਵਿਕਾਸ ਦਰ ਜੀਡੀਪੀ ਦੀ ਨਵੀਂ ਸੀਰੀਜ਼ 'ਚ ਸਭ ਤੋਂ ਘੱਟ ਰਹੇਗੀ। ਬੀਤੇ ਵਿੱਤੀ ਵਰ੍ਹੇ ਦੀਆਂ ਪਹਿਲੀਆਂ ਤਿੰਨ ਤਿਮਾਹੀਆਂ 'ਚ ਵਿਕਾਸ ਦਰ ਕ੍ਰਮਵਾਰ 5.1 ਫੀਸਦ, 5.6 ਫੀਸਦ ਤੇ 4.7 ਫੀਸਦ ਸੀ। ਹਾਲ ਹੀ 'ਚ ਐਸਬੀਆਈ ਰਿਸਰਚ ਰਿਪੋਰਟ ਇਕੋਰੈਪ 'ਚ ਚੌਥੀ ਤਿਮਾਹੀ 'ਚ ਜੀਡੀਪੀ ਦੀ ਵਿਕਾਸ ਦਰ 1.2 ਫੀਸਦ ਤੇ ਪੂਰੇ ਵਿੱਤੀ ਵਰ੍ਹੇ ਲਈ 4.2 ਫੀਸਦ ਹਿਣ ਦਾ ਅੰਦਾਜ਼ਾ ਹੈ।


ਇਹ ਵੀ ਪੜ੍ਹੋ: ਕੇਂਦਰੀ ਸਿੱਖ ਅਜਾਇਬ ਘਰ 'ਚ ਸਥਾਪਿਤ ਹੋਵੇਗੀ ਬਲਬੀਰ ਸਿੰਘ ਸੀਨੀਅਰ ਦੀ ਤਸਵੀਰ


ਰੇਟਿੰਗ ਏਜੰਸੀ ਨੇ ਕਿਹਾ ਕਿ ਕਈ ਕੰਪਨੀਆਂ ਵਿੱਤੀ ਵਰ੍ਹੇ ਦੇ ਆਖੀਰ 'ਚ ਆਪਣੀਆਂ ਗਤੀਵਿਧੀਆਂ ਵਧਾਉਂਦੀਆਂ ਹਨਤਾਂ ਜੋ ਵਿਕਾਸ ਦਰ ਦੇ ਅੰਕੜਿਆਂ 'ਚ ਵਾਧਾ ਹੋਵੇ। ਪਰ ਇਸ ਵਾਰ ਮਾਰਚ ਦੇ ਆਖਰੀ ਹਫ਼ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਸਨ ਜਿਸ ਕਾਰਨ ਵਿਕਾਸ ਦਰ ਘਟੇਗੀ। ਖ਼ਾਸ ਤੌਰ 'ਤੇ ਸਰਵਿਸਿਜ਼ ਦੇ ਮਾਮਲੇ 'ਚ ਕਾਫੀ ਜ਼ਿਆਦਾ ਗਿਰਾਵਟ ਦੇਖਣ ਨੂੰ ਮਿਲੀ ਹੈ ਤੇ ਸਰਵਿਸ ਸੈਕਟਰ ਦਾ ਦੇਸ਼ ਦੀ ਜੀਡੀਪੀ 'ਚ ਅਹਿਮ ਯੋਗਦਾਨ ਹੈ।



ਇਹ ਵੀ ਪੜ੍ਹੋ: ਪਿਉ ਨੇ ਧੀ ਲਈ ਕਿਰਾਏ 'ਤੇ ਲਿਆ ਜਹਾਜ਼, 180 ਸੀਟਾਂ ਵਾਲੇ ਜਹਾਜ਼ 'ਚ ਚਾਰ ਜਣੇ ਪਹੁੰਚੇ ਦਿੱਲੀ

ਇਹ ਵੀ ਪੜ੍ਹੋ: ਪੰਜਾਬ ਬੀਜ ਘੁਟਾਲੇ ਦੀਆਂ ਪਰਤਾਂ ਖੋਲ੍ਹੇਗੀ SIT, ਚਾਰ ਮੈਂਬਰੀ ਟੀਮ ਕਰੇਗੀ ਜਾਂਚ

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਪੁਜਾਰੀ ਨੇ ਦਿੱਤੀ ਇਨਸਾਨ ਦੀ ਬਲੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ