ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ। ਪਿਛਲੇ 24 ਘੰਟਿਆਂ 'ਚ ਪੀੜਤ ਮਰੀਜ਼ਾਂ ਦੇ 7,466 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਅੰਕੜੇ ਹੁਣ ਤਕ ਇਕ ਦਿਨ 'ਚ ਆਏ ਸਭ ਤੋਂ ਵੱਧ ਮਾਮਲੇ ਹਨ। ਇਸ ਦੌਰਾਨ ਕੱਲ੍ਹ 175 ਲੋਕਾਂ ਦੀ ਮੌਤ ਹੋਈ ਹੈ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਹੁਣ ਤਕ 1,65,799 ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤਕ ਦੇਸ਼ 'ਚ ਕੁੱਲ 4706 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਹੀ 71,106 ਲੋਕ ਠੀਕ ਹੋਏ ਹਨ।
ਲੌਕਡਾਊਨ-4 ਦਾ ਅੰਤ ਹੋਣ 'ਚ ਹੁਣ ਦੋ ਦਿਨ ਬਚੇ ਹਨ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਫੋਨ 'ਤੇ ਗੱਲ ਕੀਤੀ ਹੈ। ਸੂਤਰਾਂ ਮੁਤਾਬਕ ਗ੍ਰਹਿ ਮੰਤਰੀ ਇਸ ਬਾਰੇ ਚਰਚਾ ਕੀਤੀ ਹੈ ਕਿ ਲੌਕਡਾਊਨ ਹਟਾ ਦਿੱਤਾ ਜਾਵੇ ਜਾਂ ਵਧਾਇਆ ਜਾਵੇ।
ਇਹ ਵੀ ਪੜ੍ਹੋ: ਪਿੰਡ ਦੇ ਹੀ ਕੁਆਰੰਟੀਨ ਸੈਂਟਰ 'ਚ ਪ੍ਰੇਮੀ ਜੋੜੇ ਨੇ ਰਚਾਇਆ ਵਿਆਹ, ਸਰਪੰਚ ਨੇ ਦਿੱਤਾ ਆਸ਼ੀਰਵਾਦ
ਇਸ ਤੋਂ ਇਲਾਵਾ ਕੋਰੋਨਾ ਦੀ ਰੋਕਥਾਮ ਲਈ ਹੋਰ ਕੀ ਕਦਮ ਚੁੱਕੇ ਜਾਣ ਇਨ੍ਹਾਂ ਮੁੱਦਿਆਂ 'ਤੇ ਵੀ ਮੁੱਖ ਮੰਤਰੀਆਂ ਤੋਂ ਰਾਇ ਮੰਗੀ ਗਈ ਹੈ। ਹੁਣ ਜਦੋਂ ਲੌਕਡਾਊਨ-4 ਖਤਮ ਹੋਣ ਵਾਲਾ ਹੈ ਤਾਂ ਅਜਿਹੇ 'ਚ ਦੇਸ਼ਵਾਸੀਆਂ ਦੇ ਜ਼ਹਿਨ 'ਚ ਸਵਾਲ ਹੈ ਕਿ ਕੀ ਹੁਣ ਲੌਕਡਾਊਨ ਵਧਾਇਆ ਜਾਵੇਗਾ?
ਇਹ ਵੀ ਪੜ੍ਹੋ: ਪਿਉ ਨੇ ਧੀ ਲਈ ਕਿਰਾਏ 'ਤੇ ਲਿਆ ਜਹਾਜ਼, 180 ਸੀਟਾਂ ਵਾਲੇ ਜਹਾਜ਼ 'ਚ ਚਾਰ ਜਣੇ ਪਹੁੰਚੇ ਦਿੱਲੀ
ਇਹ ਵੀ ਪੜ੍ਹੋ: ਪੰਜਾਬ ਬੀਜ ਘੁਟਾਲੇ ਦੀਆਂ ਪਰਤਾਂ ਖੋਲ੍ਹੇਗੀ SIT, ਚਾਰ ਮੈਂਬਰੀ ਟੀਮ ਕਰੇਗੀ ਜਾਂਚ
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਪੁਜਾਰੀ ਨੇ ਦਿੱਤੀ ਇਨਸਾਨ ਦੀ ਬਲੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ