ਨਵੀਂ ਦਿੱਲੀ: ਦੋ ਦਿਨ ਦੀ ਲਗਾਤਾਰ ਤੇਜ਼ੀ ਤੋਂ ਬਾਅਦ ਅੱਜ ਭਾਰਤੀ ਸ਼ੇਅਰ ਬਜ਼ਾਰ 'ਚ ਵੱਡੀ ਗਿਰਾਵਟ ਦੇਖੀ ਜਾ ਰਹੀ ਹੈ। ਸੈਂਸੇਕਸ 'ਚ ਇੱਕ ਫੀਸਦ ਤੋਂ ਜ਼ਿਆਦਾ ਦੀ ਕਮਜ਼ੋਰੀ ਨਾਲ ਕਾਰੋਬਾਰ ਖੁੱਲ੍ਹਾ ਹੈ। ਦਰਅਸਲ ਵਿਦੇਸ਼ੀ ਬਜ਼ਾਰਾਂ ਤੋਂ ਕਮਜ਼ੋਰ ਸੰਕੇਤਾਂ ਦਾ ਅਸਰ ਘਰੇਲੂ ਬਜ਼ਾਰ 'ਤੇ ਦੇਖਿਆ ਜਾ ਰਿਹਾ ਹੈ ਤੇ ਏਸ਼ਿਆਈ ਬਜ਼ਾਰਾਂ 'ਚ ਅੱਜ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।


ਅੱਜ ਦੇ ਕਾਰੋਬਾਰ ਦੇ ਸ਼ੁਰੂਆਤ 'ਚ ਹੀ ਸੈਂਸੇਕਸ 300 ਅੰਕਾਂ ਤੋਂ ਜ਼ਿਆਦਾ ਦੀ ਗਿਰਾਵਟ ਦਿਖਾ ਰਿਹਾ ਸੀ ਤੇ ਨਿਫਟੀ 9,422 'ਤੇ ਖੁੱਲ੍ਹਾ ਸੀ। ਸ਼ੁਰੂਆਤੀ ਕਾਰੋਬਾਰ 'ਚ ਬੀਐਸਈ ਦਾ 30 ਸ਼ੇਅਰਾਂ ਵਾਲਾ ਇੰਡੈਕਸ ਸੈਂਸੇਕਸ 334.31 ਅੰਕ ਯਾਨੀ 1.04 ਫੀਸਦ ਦੀ ਗਿਰਾਵਟ ਨਾਲ 31,866.28 ਤੇ ਕਾਰੋਬਾਰ ਕਰ ਰਿਹਾ ਸੀ। ਐਨਐਸਈ ਦਾ 50 ਸ਼ੇਅਰਾਂ ਵਾਲਾ ਇੰਡੈਕਸ ਨਿਫਟੀ 82.25 ਅੰਕ ਯਾਨੀ 0.87 ਫੀਸਦ ਦੀ ਗਿਰਾਵਟ ਨਾਲ 9,407.85 'ਤੇ ਕਾਰੋਬਾਰ ਕਰ ਰਿਹਾ ਸੀ।


ਨਿਫਟੀ ਦਾ ਹਾਲ:


ਅੱਜ ਨਿਫਟੀ ਦੇ 50 'ਚੋਂ ਸਿਰਫ਼ 8 ਸ਼ੇਅਰਾਂ 'ਚ ਤੇਜ਼ੀ ਦੇਖੀ ਜਾ ਰਹੀ ਹੈ ਤੇ 41 ਸ਼ੇਅਰਾਂ 'ਚ ਗਿਰਾਵਟ ਨਾਲ ਕਾਰੋਬਾਰ ਹੋ ਰਿਹਾ ਹੈ।
ਬੈਂਕ ਨਿਫਟੀ ਦੀ ਸਥਿਤੀ:


ਬੈਂਕ ਨਿਫਟੀ 'ਚ ਭਾਰੀ ਗਿਰਾਵਟ ਦੇਖੀ ਜਾ ਰਹੀ ਹੈ। ਜੋ 256.55 ਅੰਕ ਯਾਨੀ 1.34 ਫੀਸਦ ਗਿਰਾਵਟ ਨਾਲ 18,913 'ਤੇ ਕਾਰੋਬਾਰ ਕਰ ਰਿਹਾ ਹੈ।


ਉਛਾਲ ਵਾਲੇ ਸ਼ੇਅਰ:


ਨਿਫਟੀ ਦੇ ਚੜ੍ਹਨ ਵਾਲੇ ਸ਼ੇਅਰਾਂ ਨੂੰ ਦੇਖੀਏ ਤਾਂ ਭਾਰਤੀ ਇੰਫ੍ਰਾਟੋਲ 3.38 ਫੀਸਦ ਉੱਪਰ ਹੈ ਤੇ ਗ੍ਰਾਸਿਸ 2.56 ਫੀਸਦ ਚੜਿਆ ਹੈ। ਸਿਪਲਾ 1.03 ਫੀਸਦ, ਬੀਪੀਸੀਐਲ 0.60 ਫੀਸਦ ਤੇ ਸਨ ਫਾਰਮਾ 0.29 ਫੀਸਦ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ।


ਗਿਰਾਵਟ ਵਾਲੇ ਸ਼ੇਅਰ:


ਗਿਰਾਵਟ ਵਾਲੇ ਸ਼ੇਅਰਾਂ 'ਚ ਜੀ ਲਿਮਿਟਡ 2.91 ਫੀਸਦ ਟੁੱਟਾ ਹੈ ਤੇ ਬਜਾਜ ਫਾਇਨੈਂਸ 2.45 ਫੀਸਦ ਹੇਠਾਂ ਹੈ। ਆਇਸ਼ਰ ਮੋਟਰਸ 2.31 ਫੀਸਦ, ਹਿੰਡਾਲਕੋ 1.88 ਫੀਸਦ ਤੇ ਟੀਸੀਐਸ 1.87 ਫੀਸਦ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ।


ਇਹ ਵੀ ਪੜ੍ਹੋ: ਭਾਰਤ 'ਚ ਪਿਛਲੇ 24 ਘੰਟਿਆਂ 'ਚ ਆਏ ਸਭ ਤੋਂ ਵੱਧ ਕੋਰੋਨਾ ਮਾਮਲੇ, ਲੌਕਡਾਊਨ-4 ਤੋਂ ਬਾਅਦ ਹੋਵੇਗਾ ਕੀ?


ਇਹ ਵੀ ਪੜ੍ਹੋ: ਪਿੰਡ ਦੇ ਹੀ ਕੁਆਰੰਟੀਨ ਸੈਂਟਰ 'ਚ ਪ੍ਰੇਮੀ ਜੋੜੇ ਨੇ ਰਚਾਇਆ ਵਿਆਹ, ਸਰਪੰਚ ਨੇ ਦਿੱਤਾ ਆਸ਼ੀਰਵਾਦ



ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਪੁਜਾਰੀ ਨੇ ਦਿੱਤੀ ਇਨਸਾਨ ਦੀ ਬਲੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ