ਬੀਜਿੰਗ: ਚੀਨ ਤੇ ਭਾਰਤ 'ਚ ਸਰਹੱਦ 'ਤੇ ਜਾਰੀ ਤਣਾਅ ਦੇ ਹੱਲ ਲਈ ਅਮਰੀਕਾ ਦੀ ਵਿਚੋਲਗੀ ਦੀ ਲੋੜ ਨਹੀਂ ਹੈ। ਚੀਨੀ ਮੀਡੀਆ ਨੇ ਇਹ ਗੱਲ ਆਖੀ ਹੈ। ਇਸ 'ਚ ਕਿਹਾ ਗਿਆ ਕਿ ਚੀਨ ਤੇ ਭਾਰਤ ਦੋ ਪੱਖੀ ਵਾਰਤਾ ਨਾਲ ਇਸ ਵਿਵਾਦ ਨੂੰ ਸੁਲਝਾਉਣ ਦੇ ਸਮਰੱਖਥ ਹਨ। ਦੋਵਾਂ ਦੇਸ਼ਾਂ ਨੂੰ ਅਮਰੀਕਾ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਜੋ ਇਲਾਕੇ 'ਚ ਸ਼ਾਂਤੀ ਤੇ ਸਦਭਾਵਨਾ ਵਿਗਾੜਨ ਦੇ ਮੌਕੇ ਤਲਾਸ਼ਦਾ ਰਹਿੰਦਾ ਹੈ।
ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਕਰਦਿਆਂ ਕਿਹਾ ਸੀ ਅਮਰੀਕਾ ਸਰਹੱਦੀ ਵਿਵਾਦ 'ਚ ਵਿਚੋਲਗੀ ਲਈ ਤਿਆਰ, ਇਛੁੱਕ ਤੇ ਸਮਰੱਥ ਹੈ। ਚੀਨੀ ਵਿਦੇਸ਼ ਮੰਤਰਾਲੇ ਵੱਲੋਂ ਟਰੰਪ ਦੇ ਟਵੀਟ ਦੇ ਜਵਾਬ 'ਚ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ ਪਰ ਸਰਕਾਰੀ ਅਖ਼ਬਾਰ ਗਲੋਬਲ ਟਾਇਮਜ਼ 'ਚ ਛਪੇ ਇਕ ਲੇਖ 'ਚ ਕਿਹਾ ਗਿਆ ਕਿ ਦੋਵਾਂ ਦੇਸ਼ਾਂ ਨੂੰ ਰਾਸ਼ਟਰਪਤੀ ਟਰੰਪ ਦੀ ਅਜਿਹੀ ਸਹਾਇਤਾ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ: ਪਿਉ ਨੇ ਧੀ ਲਈ ਕਿਰਾਏ 'ਤੇ ਲਿਆ ਜਹਾਜ਼, 180 ਸੀਟਾਂ ਵਾਲੇ ਜਹਾਜ਼ 'ਚ ਚਾਰ ਜਣੇ ਪਹੁੰਚੇ ਦਿੱਲੀ
ਇਹ ਵੀ ਪੜ੍ਹੋ: ਪੰਜਾਬ ਬੀਜ ਘੁਟਾਲੇ ਦੀਆਂ ਪਰਤਾਂ ਖੋਲ੍ਹੇਗੀ SIT, ਚਾਰ ਮੈਂਬਰੀ ਟੀਮ ਕਰੇਗੀ ਜਾਂਚ
ਹਾਲਾਂਕਿ ਭਾਤ ਪਹਿਲਾਂ ਹੀ ਟਰੰਪ ਨੂੰ ਵਿਚੋਲਗੀ ਤੋਂ ਇਨਕਾਰ ਕਰ ਚੁੱਕਾ ਹੈ। ਇਸ ਤੋਂ ਪਹਿਲਾਂ ਟਰੰਪ ਨੇ ਭਾਰਤ ਪਾਕਿਸਤਾਨ ਵਿਚਾਲੇ ਵੀ ਵਿਚੋਲਗੀ ਦੀ ਇੱਛਾ ਜਤਾਈ ਸੀ ਪਰ ਭਾਰਤ ਨੇ ਇਹ ਕਹਿ ਕੇ ਜਵਾਬ ਦਿੱਤਾ ਸੀ ਕਿ ਇਹ ਦੋਵਾਂ ਦੇਸ਼ਾਂ ਦਾ ਅੰਦਰੂਨੀ ਮਸਲਾ ਹੈ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਪੁਜਾਰੀ ਨੇ ਦਿੱਤੀ ਇਨਸਾਨ ਦੀ ਬਲੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ