ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ/ਨਵੀਂ ਦਿੱਲੀ/ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਕਸਰ ਆਪਣੇ ਬਿਆਨਾਂ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਅਜਿਹੇ 'ਚ ਹੁਣ ਉਨ੍ਹਾਂ ਵਾਸ਼ਿੰਗਟਨ 'ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਗੱਲ ਹੋਈ ਹੈ ਤੇ ਮੋਦੀ ਚੀਨ ਨੂੰ ਲੈ ਕੇ ਚੰਗੇ ਮੂਡ 'ਚ ਨਹੀਂ ਹਨ। ਉਧਰ, ਭਾਰਤੀ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਮੋਦੀ ਤੇ ਟਰੰਪ ਵਿਚਾਲੇ ਹਾਲ ਹੀ 'ਚ ਕੋਈ ਗੱਲ ਨਹੀਂ ਹੋਈ।


ਅਜਿਹੇ 'ਚ ਹੁਣ ਸਵਾਲ ਉੱਠ ਰਿਹਾ ਕਿ ਟਰੰਪ ਜਾਣਬੁੱਝ ਕੇ ਭਾਰਤ ਤੇ ਚੀਨ 'ਚ ਗਲਤਫਹਿਮੀ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਟਰੰਪ ਨੇ ਹਾਲ ਹੀ 'ਚ ਦੋ ਦਿਨ ਪਹਿਲਾਂ ਟਵੀਟ ਕੀਤਾ ਸੀ ਕਿ ਉਹ ਭਾਰਤ ਤੇ ਚੀਨ ਵਿਚਾਲੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਵਿਚੋਲਗੀ ਲਈ ਤਿਆਰ ਹਨ। ਇਸ ਬਾਰੇ ਉਨ੍ਹਾਂ ਨੂੰ ਇੱਕ ਪੱਤਰਕਾਰ ਨੇ ਸਵਾਲ ਪੁੱਛਿਆ ਸੀ। ਇਸ ਦੇ ਜਵਾਬ 'ਚ ਟਰੰਪ ਨੇ ਕਿਹਾ ਸੀ ਕਿ ਮੈਂ ਭਾਰਤ-ਚੀਨ ਵਿਵਾਦ ਤੇ ਮੋਦੀ ਨਾਲ ਗੱਲ ਕੀਤੀ ਸੀ ਤੇ ਉਹ ਚੰਗੇ ਮੂਡ 'ਚ ਨਹੀਂ ਹਨ।


ਇਸ ਦੇ ਭਾਰਤੀ ਵਿਦੇਸ਼ ਮੰਤਰਾਲੇ ਦੇ ਸੂਤਰਾਂ ਮੁਤਾਬਕ ਇਨ੍ਹਾਂ ਦਿਨਾਂ 'ਚ ਟਰੰਪ ਤੇ ਮੋਦੀ ਦੀ ਕੋਈ ਗੱਲ ਨਹੀਂ ਹੋਈ। ਦੋਵਾਂ ਨੇਤਾਵਾਂ ਵਿਚਾਲੇ ਬੀਤੀ ਚਾਰ ਅਪ੍ਰੈਲ, 2020 ਨੂੰ ਹਾਈਡ੍ਰੋਕਸੋਕਲੋਰੋਕੁਇਨ ਨੂੰ ਲੈ ਕੇ ਗੱਲਬਾਤ ਹੋਈ ਸੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਕਿ ਅਸੀਂ ਚੀਨ ਨਾਲ ਸਿੱਧੇ ਤੌਰ 'ਤੇ ਪਹਿਲਾਂ ਤੋਂ ਸਥਾਪਤ ਵਿਵਸਥਾ ਤੇ ਕੂਟਨੀਤਕ ਤਰੀਕੇ ਨਾਲ ਸੰਪਰਕ 'ਚ ਹਾਂ ਤੇ ਇਸ ਮਸਲੇ ਨੂੰ ਸ਼ਾਂਤੀ ਨਾਲ ਸੁਲਝਾਉਣ ਦੇ ਯਤਨ ਜਾਰੀ ਹਨ।


ਇਹ ਵੀ ਪੜ੍ਹੋ: ਦੇਸ਼ 'ਚ ਲੌਕਡਾਊਨ-5 ਦੀ ਹੋਈ ਤਿਆਰੀ, ਇਨ੍ਹਾਂ ਥਾਵਾਂ 'ਤੇ ਰਹੇਗੀ ਸਖ਼ਤੀ


ਭਾਰਤ ਤੇ ਚੀਨ ਦੇ ਵਿਵਾਦ 'ਚ ਅਮਰੀਕਾ ਕਾਫੀ ਦਿਲਚਸਪੀ ਦਿਖਾ ਰਿਹਾ ਹੈ। ਅਜਿਹੇ 'ਚ ਹੀ ਰਾਸ਼ਟਰਪਤੀ ਟਰੰਪ ਨੇ ਅਜਿਹੀ ਬਿਆਨਬਾਜ਼ੀ ਕੀਤੀ ਹੈ। ਹਾਲਾਂਕਿ ਫਿਲਹਾਲ ਇਹ ਸਪਸ਼ਟ ਨਹੀਂ ਕਿ ਉਨ੍ਹਾਂ ਅਜਿਹਾ ਕਿਉਂ ਕਿਹਾ ਪਰ ਭਾਰਤ ਦਾ ਇਸ ਗੱਲ 'ਤੇ ਇਰਾਦਾ ਪੱਕਾ ਹੈ ਕਿ ਉਹ ਚੀਨ ਵਿਵਾਦ ਨੂੰ ਆਪਣੇ ਪੱਧਰ 'ਤੇ ਹੀ ਸੁਲਝਾਏਗਾ। (ਸ੍ਰੋਤ-ਕੌਮਾਂਤਰੀ ਤੇ ਭਾਰਤੀ ਮੀਡੀਆ ਰਿਪੋਰਟਾਂ)



ਇਹ ਵੀ ਪੜ੍ਹੋ: ਮੋਟਰਾਂ 'ਤੇ ਬਿਜਲੀ ਬਿੱਲ ਵਿਰੁੱਧ ਡਟੀਆਂ ਕਿਸਾਨ ਜਥੇਬੰਦੀਆਂ, ਕੈਪਟਨ ਨੂੰ ਕੀਤਾ ਖ਼ਬਰਦਾਰ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ