11 ਸਾਲ ਦੀ ਉਮਰ 'ਚ ਹੀ ਬੱਚੀ ਹੋਈ 6 ਫੁੱਟ 10 ਇੰਚ ਲੰਮੀ
ਜੈਂਗ ਨੂੰ 5 ਸਾਲਾਂ ਦੀ ਉਮਰ ਤੋਂ ਹੀ ਬਾਸਕਿਟਬਾਲ ਖੇਡਣ ਦਾ ਸ਼ੌਕ ਹੈ। ਉਸ ਦੀ ਮਾਂ ਯੂ ਯਿੰਗ ਵੀ ਚੀਨ ਦੀ ਨੈਸ਼ਨਲ ਬਾਸਕਿਟਬਾਲ ਟੀਮ ਦਾ ਹਿੱਸਾ ਰਹਿ ਚੁੱਕੀ ਹੈ। ਅੱਜਕਲ੍ਹ ਉਹ ਪ੍ਰੋਫੈਸ਼ਨਲ ਕੋਚ ਹੈ।
ਚੀਨ ਵਿੱਚ ਛੇਵੀਂ ਜਮਾਤ ਤਕ ਪੁੱਜਦਿਆਂ-ਪੁੱਜਦਿਆਂ ਬੱਚਿਆਂ ਦੀ ਲੰਬਾਈ 4 ਫੁੱਟ 6 ਇੰਚ ਹੁੰਦੀ ਹੈ ਪਰ ਜੈਂਗ ਪਹਿਲੀ ਜਮਾਤ ਵਿੱਚ ਹੀ 5 ਫੁੱਟ 3 ਇੰਚ ਲੰਮੀ ਹੋ ਗਈ ਸੀ।
ਮੰਨਿਆ ਜਾ ਰਿਹਾ ਹੈ ਕਿ ਜੈਂਗ ਜੀਊ ਦੀ ਲੰਬਾਈ ਉਸ ਦੇ ਮਾਤਾ-ਪਿਤਾ ’ਤੇ ਗਈ ਹੈ ਕਿਉਂਕਿ ਦੋਵੇਂ 6 ਫੁੱਟ ਤੋਂ ਜ਼ਿਆਦਾ ਲੰਮੇ ਹਨ।
ਜੈਂਗ ਨੇ ਲੰਬਾਈ ਲਈ ਗਿੰਨੀਜ਼ ਵਰਲਡ ਰਿਕਾਰਡ ਹਾਸਲ ਕਰਨ ਵਾਲੀ 12 ਸਾਲਾਂ ਦੀ ਸੋਫੀ ਹੋਲਿੰਸ (6 ਫੁੱਟ 2 ਇੰਚ) ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਹਾਲਾਂਕਿ ਹਾਲੇ ਤਕ ਜੈਂਗ ਦਾ ਨਾਂ ਗਿੰਨੀਜ਼ ਵਰਲਡ ਰਿਕਾਰਡ ਵਿੱਚ ਸ਼ਾਮਲ ਨਹੀਂ ਕੀਤਾ ਗਿਆ।
ਚੀਨ ਵਿੱਚ ਰਹਿਣ ਵਾਲੀ ਜੈਂਗ ਜਿਊ ਦੀ ਉਮਰ ਮਹਿਜ਼ 11 ਸਾਲ ਹੈ ਪਰ ਉਸ ਦੀ ਲੰਬਾਈ 6 ਫੁੱਟ 10 ਇੰਚ ਹੈ।
ਜ਼ਿਆਦਾਤਰ ਲੜਕੀਆਂ ਲੰਮੇ ਕੱਦ ਦੀ ਉਮੀਦ ਕਰਦੀਆਂ ਹਨ ਪਰ ਜਦੋਂ ਘੱਟ ਉਮਰ ਵਿੱਚ ਲੰਬਾਈ ਜ਼ਰੂਰਤ ਤੋਂ ਜ਼ਿਆਦਾ ਹੋ ਜਾਏ ਤਾਂ ਮੁਸ਼ਕਲ ਹੋ ਸਕਦੀ ਹੈ।