ਵਿਆਹ ਤੋਂ ਬਾਅਦ ਮੰਦਰ ਪੁੱਜੇ ‘ਦੀਪਵੀਰ’ ਨੂੰ ਵੇਖਣ ਲਈ ਲੱਗੀ ਭੀੜ
ਇੱਥੇ ਰਣਵੀਰ ਨੇ ਆਫ ਵ੍ਹਾਈਟ ਕਲਰ ਦਾ ਕੁਰਤਾ ਤੇ ਚੂੜੀਦਾਰ ਪਜਾਮਾ ਪਾਇਆ ਸੀ ਜਦੋਂਕਿ ਦੀਪਿਕਾ ਵੀ ਇਸੇ ਰੰਗ ਦੇ ਅਨਾਰਕਲੀ ਸੂਟ ‘ਚ ਨਜ਼ਰ ਆਈ।
ਦੋਨਾਂ ਸਟਾਰਸ ਨੂੰ ਦੇਖਣ ਇੱਥੇ ਫੈਨਸ ਦੀ ਭੀੜ ਲੱਗ ਗਈ ਤੇ ਸਖ਼ਤ ਪੁਲਿਸ ਸੁਰਖੀਆ ਦੇ ਕਰਮੀਆ ਦੋਨਾਂ ਨੂੰ ਮੰਦਰ ‘ਚ ਲਿਆਂਦਾ ਗਿਆ।
ਬਾਲੀਵੁੱਡ ਦੀ ਨਵੀਂ ਵਿਆਹੀ ਜੋੜੀ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਆਪਣਾ ਘਰ ਵਸਾ ਚੁੱਕੇ ਹਨ। ਦੋਵਾਂ ਦੇ ਵਿਆਹ ਨੂੰ ਕਰੀਬ 15 ਦਿਨ ਹੋ ਚੁੱਕੇ ਹਨ। ਵਿਆਹ ਤੋਂ ਬਾਅਦ ਦੋਵਾਂ ਨੇ ਬੈਂਗਲੁਰੂ ਤੇ ਮੁੰਬਈ ‘ਚ ਰਿਸੈਪਸ਼ਨ ਵੀ ਕੀਤੀ ਸੀ।
ਪਾਰਟੀ ਦੇ ਨਾਲ ਮੰਦਰ ਆਉਣ ਸਮੇਂ ਵੀ ਦੋਨਾਂ ਦਾ ਡ੍ਰੈਸਿੰਗ ਸੈਂਸ ਕਮਾਲ ਦਾ ਰਿਹਾ। ਅੱਜਕਲ੍ਹ ਦੋਵੇਂ ਰਵਾਇਤੀ ਲੁੱਕ ‘ਚ ਹੀ ਨਜ਼ਰ ਆ ਰਹੇ ਹਨ।
ਬੀਤੇ ਦਿਨੀਂ ਮੁੰਬਈ ‘ਚ ਰੱਖੀ ਗਈ ਪਾਰਟੀ ‘ਚ ਕੁਝ ਕਰੀਬੀਆਂ ਤੇ ਘਰਦਿਆਂ ਨੇ ਹੀ ਸ਼ਿਰਕਤ ਕੀਤੀ ਸੀ। ਹੁਣ ਦੋਵੇਂ 1 ਦਸੰਬਰ ਨੂੰ ਆਪਣੇ ਬਾਲੀਵੁੱਡ ਦੋਸਤਾਂ ਲਈ ਪਾਰਟੀ ਹੋਸਟ ਕਰ ਰਹੇ ਹਨ।
ਹਾਲ ਹੀ ‘ਚ ਇਸ ਕੱਪਲ ਨੂੰ ਮੁੰਬਈ ਦੇ ਸਿੱਧੀਵਿਨਾਇਕ ਮੰਦਰ ‘ਚ ਸਪੋਟ ਕੀਤਾ ਗਿਆ। ਜਿੱਥੇ ਦੋਵੇਂ ਇੱਕ-ਦੂਜੇ ਦਾ ਹੱਥ ਫੜ ਕੇ ਜਾਂਦੇ ਨਜ਼ਰ ਆਏ। ਦੋਨਾਂ ਦੇ ਚਿਹਰੇ ‘ਤੇ ਵਿਆਹ ਦੀ ਖੁਸ਼ੀ ਸਾਫ ਨਜ਼ਰ ਆ ਰਹੀ ਹੈ।
ਰਣਵੀਰ ਚੰਗੇ ਪਤੀ ਦੇ ਫਰਜ਼ ਹੁਣ ਤੋਂ ਹੀ ਨਿਭਾਅ ਰਹੇ ਹਨ। ਵਿਆਹ ਤੋਂ ਬਾਅਦ ਉਹ ਦੀਪਿਕਾ ਲਈ ਆਪਣੀ ਫਿਕਰ ਕੁਝ ਜ਼ਿਆਦਾ ਹੀ ਸ਼ੋਅ ਕਰ ਰਹੇ ਹਨ।
ਮੰਦਰ ‘ਚ ਇਹ ਦੋਨੋਂ ਇਕੱਲੇ ਨਹੀਂ ਆਏ ਇੱਥੇ ਦੋਨਾਂ ਨਾਲ ਰਣਵੀਰ ਦੇ ਪਾਪਾ ਤੇ ਭੈਣ, ਦੀਪਿਕਾ ਦੀ ਮਾਂ ਵੀ ਨਜ਼ਰ ਆਈ।