ਇਸ਼ਾਨ ਖੱਟਰ ਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ
ਇਸ ਤੋਂ ਇਲਾਵਾ ਹਾਲ ਹੀ ‘ਚ ਇਸ਼ਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਜਾਨ੍ਹਵੀ ਦੀ ਫੋਟੋ ਸ਼ੇਅਰ ਕੀਤੀ ਹੈ ਜਿਸ ਨੂੰ ਦੇਖ ਅੰਦਾਜ਼ੇ ਲੱਗ ਰਹੇ ਨੇ ਕਿ ਦੋਵੇਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ ਪਰ ਫੋਟੋ ‘ਚ ਇਸ਼ਾਨ ਆਪ ਨਹੀਂ ਹਨ।
ਇਸ਼ਾਨ ਦੀ ਜੋੜੀ ‘ਧੜਕ’ ‘ਚ ਜਾਨ੍ਹਵੀ ਨਾਲ ਲੋਕਾਂ ਨੂੰ ਖੂਬ ਪਸੰਦ ਆਈ ਸੀ। ਦੋਨਾਂ ਦੀ ਪਹਿਲੀ ਹੀ ਫ਼ਿਲਮ ਨੇ 100 ਕਰੋੜ ਦੀ ਕਮਾਈ ਕੀਤੀ ਸੀ ਪਰ ਇਸ਼ਾਨ ਇਸ ਤੋਂ ਪਹਿਲਾਂ ਇੱਕ ਹੋਰ ਫ਼ਿਲਮ ਕਰ ਚੁੱਕੇ ਸੀ।
ਆਪਣੀ ਕਾਰ ‘ਚ ਜਾਣ ਤੋਂ ਪਹਿਲਾਂ ਇਸ਼ਾਨ ਨੇ ਮੀਡੀਆ ਨੂੰ ਨਿਰਾਸ਼ ਨਹੀਂ ਕੀਤਾ। ਉਨ੍ਹਾਂ ਨੇ ਕੈਮਰੇ ਸਾਹਮਣੇ ਜੰਮ ਕੇ ਪੋਜ਼ ਦਿੱਤੇ।
ਤਸਵੀਰਾਂ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਇਸ਼ਾਨ ਨੇ ਹੱਥ ‘ਚ ਕਿਤਾਬ ਫੜੀ ਹੋਈ ਹੈ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ਼ਾਨ ਨੂੰ ਲਿਟਰੇਚਰ ਪੜ੍ਹਨਾ ਕਾਫੀ ਪਸੰਦ ਹੈ।
ਇੱਥੇ ਇਸ਼ਾਨ ਕਾਫੀ ਵੱਖਰੇ ਅੰਦਾਜ਼ ‘ਚ ਨਜ਼ਰ ਆਏ। ਉਨ੍ਹਾਂ ਨੇ ਬਲੈਕ ਟੀ-ਸ਼ਰਟ ਨਾਲ ਜੀਨਸ ਪਾਈ ਸੀ ਤੇ ਬੈਗ ਵੀ ਟੰਗਿਆ ਹੋਇਆ ਸੀ। ਇਸ ਤੋਂ ਇਲਾਵਾ ਬਲੈਕ ਬੂਟਸ ਉਸ ਦੇ ਸਟਾਈਲ ‘ਤੇ ਕਾਫੀ ਜਚ ਰਿਹਾ ਹੈ।
ਐਕਟਰ ਇਸ਼ਾਨ ਖੱਟਰ ਬਾਲੀਵੁੱਡ ‘ਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਉਨ੍ਹਾਂ ਨੇ ਹਾਲ ਹੀ ‘ਚ ਜਾਨ੍ਹਵੀ ਕਪੂਰ ਨਾਲ ‘ਧੜਕ’ ਫ਼ਿਲਮ ਕੀਤੀ ਸੀ। ਇਸ਼ਾਨ ਬੀਤੀ ਰਾਤ ਮੁੰਬਈ ਦੇ ਜੁਹੂ ‘ਚ ਸੋਹੋ ਹਾਊਸ ਤੋਂ ਬਾਹਰ ਨਿਕਲਦੇ ਕਿਤਾਬ ਫੜੀ ਨਜ਼ਰ ਆਏ।