125 ਸਾਲਾ ਧੰਨ ਕੌਰ ਨਾਲ 100ਵੀਂ ਵਰ੍ਹੇਗੰਢ ਮਨਾ ਰੱਬ ਕੋਲ ਪਹੁੰਚੇ ਭਗਵਾਨ ਸਿੰਘ

ਪਿੰਡ ਦੇ ਲੋਕ ਉਨ੍ਹਾਂ ਦੇ ਸਾਦੇ ਰਹਿਣ ਸਹਿਣ ਤੇ ਖਾਣ-ਪੀਣ ਦੀ ਤਾਰੀਫ ਕਰਦੇ ਨਹੀਂ ਥੱਕਦੇ। ਉਹ ਨਸ਼ੇ ਤੋਂ ਦੂਰ ਰਹਿੰਦੇ ਸਨ ਤੇ ਹੱਥੀਂ ਕੰਮ ਕਰਨ ਨੂੰ ਤਰਜੀਹ ਦਿੰਦੇ ਸਨ। ਭਗਵਾਨ ਸਿੰਘ ਦੀ ਮੌਤ ਤੋਂ ਬਾਅਦ ਪੂਰਾ ਪਿੰਡ ਸੋਗ ਵਿੱਚ ਹੈ।
ਉਂਝ ਬਜ਼ੁਰਗਾਂ ਦੇ ਆਧਾਰ ਕਾਰਡ ਮੁਤਾਬਕ ਭਗਵਾਨ ਸਿੰਘ ਦਾ ਜਨਮ 1 ਜਨਵਰੀ, 1900 ਨੂੰ ਹੋਇਆ ਸੀ। ਪਿੰਡ ਦੇ ਹੋਰ ਬਜ਼ੁਰਗਾਂ ਤੇ ਪਰਿਵਾਰ ਦੀਆਂ ਗੱਲਾਂ ਸੁਣੀਏ ਤਾਂ ਉਮਰ ਬਾਰੇ ਉਨ੍ਹਾਂ ਦੇ ਦਾਅਵੇ ਵੀ ਸੱਚੇ ਜਾਪਦੇ ਹਨ।
ਸਵਰਗੀ ਭਗਵਾਨ ਸਿੰਘ ਦੇ ਪੁੱਤਰ ਨੱਥਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਸ਼ ਦੀ ਵੰਡ ਦਾ ਕਾਫੀ ਸਦਮਾ ਸੀ, ਪਰ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਸੀ। ਨੱਥਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਾਪੇ ਸੌ ਸਾਲ ਦੀ ਉਮਰ ਤਕ ਖੇਤ ਜਾਂਦੇ ਰਹੇ ਸਨ।
ਇਸ ਸੈਂਟੇਨਰੀ ਸਮਾਗਮ ਵਿੱਚ ਭਗਵਾਨ ਸਿੰਘ ਤੇ 125 ਸਾਲਾ ਪਤਨੀ ਧੰਨ ਕੌਰ ਸੰਗ ਪਰਿਵਾਰ ਨੇ ਖ਼ੂਬ ਖੁਸ਼ੀਆਂ ਮਨਾਈਆਂ ਪਰ ਇਹ ਖੁਸ਼ੀਆਂ ਜ਼ਿਆਦਾ ਸਮਾਂ ਨਾ ਚੱਲੀਆਂ।
ਭਗਵਾਨ ਸਿੰਘ ਆਪਣੇ ਪਿੱਛੇ ਪਤਨੀ ਤੇ ਚਾਰ ਪੀੜ੍ਹੀਆਂ ਛੱਡ ਗਏ ਹਨ। ਉਨ੍ਹਾਂ ਦੇ ਚਾਰ ਧੀਆਂ ਤੇ ਇੱਕ ਪੁੱਤਰ ਹੈ। ਸਭ ਤੋਂ ਵੱਡੀ ਧੀ ਦੀ ਉਮਰ 90 ਸਾਲ ਹੈ ਤੇ ਸਭ ਤੋਂ ਛੋਟੇ ਪੁੱਤਰ ਦੀ ਉਮਰ 55 ਸਾਲ ਹੈ।
ਬਠਿੰਡਾ: ਜ਼ਿਲ੍ਹੇ ਦੇ ਪਿੰਡ ਹਰਰੰਗਪੁਰਾ ਦੇ ਇੱਕ ਘਰ ਵਿੱਚ ਜਿੱਥੇ ਕੁਝ ਦਿਨ ਪਹਿਲਾਂ ਜਸ਼ਨ ਮਨਾਏ ਜਾ ਰਹੇ ਸੀ, ਉੱਥੇ ਹੀ ਅੱਜ ਮਾਤਮ ਪਸਰਿਆ ਪਿਆ ਹੈ। ਦਰਅਸਲ, ਅੱਜ 121 ਸਾਲਾ ਬਜ਼ੁਰਗ ਭਗਵਾਨ ਸਿੰਘ ਅਕਾਲ ਚਲਾਣਾ ਕਰ ਗਏ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਆਪਣੇ ਵਿਆਹ ਦੀ ਪਲਾਟੀਨਮ ਜੁਬਲੀ (100ਵੀਂ ਵਰ੍ਹੇਗੰਢ) ਮਨਾਈ ਸੀ।