151 in the 100 number paper: ਸੋਸ਼ਲ ਮੀਡੀਆ (Social Media) 'ਤੇ ਕਈ ਵਾਰ ਅਜਿਹੇ ਮਾਮਲੇ ਦੇਖਣ ਨੂੰ ਮਿਲ ਜਾਂਦੇ ਹਨ, ਜਿਨ੍ਹਾਂ 'ਤੇ ਯਕੀਨ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਬਿਹਾਰ ਦੇ ਦਰਭੰਗਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਦਿਆਰਥੀ ਨੇ 100 ਅੰਕਾਂ ਦੇ ਪੇਪਰ 'ਚ 151 ਅੰਕ ਪ੍ਰਾਪਤ ਕੀਤੇ ਹਨ। ਇਹ ਸੁਣ ਕੇ ਤੁਸੀਂ ਹੈਰਾਨ ਜ਼ਰੂਰ ਰਹਿ ਗਏ ਹੋਵੋਗੇ। ਇੰਨਾ ਹੀ ਨਹੀਂ ਯਕੀਨ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੋਵੇਗਾ, ਪਰ ਇਹ ਸੱਚ ਹੈ। ਨਤੀਜਾ ਦੇਖ ਕੇ ਵਿਦਿਆਰਥੀ ਵੀ ਹੈਰਾਨ ਸੀ ਕਿ ਇਹ ਕਿਵੇਂ ਹੋ ਗਿਆ? ਤਾਂ ਆਓ ਜਾਣਦੇ ਹਾਂ ਕੀ ਹੈ ਅਜੀਬੋ-ਗਰੀਬ ਮਾਮਲਾ?
ਜਾਣਕਾਰੀ ਮੁਤਾਬਕ ਲਲਿਤ ਨਾਰਾਇਣ ਮਿਥਿਲਾ ਯੂਨੀਵਰਸਿਟੀ (LMNU) 'ਚ ਪੜ੍ਹਨ ਵਾਲੇ ਵਿਦਿਆਰਥੀ ਨਾਲ ਇਕ ਅਜੀਬੋ-ਗਰੀਬ ਘਟਨਾ ਵਾਪਰੀ ਹੈ। ਦਰਅਸਲ, ਹਾਲ ਹੀ 'ਚ ਗ੍ਰੈਜੂਏਸ਼ਨ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ, ਜਿਸ 'ਚ ਇੱਕ ਵਿਦਿਆਰਥੀ ਨੇ 100 ਅੰਕਾਂ ਦੇ ਪੇਪਰ 'ਚ 151 ਅੰਕ ਪ੍ਰਾਪਤ ਕੀਤੇ ਹਨ, ਜਿਸ ਕਾਰਨ ਲੋਕ ਇੱਕ ਵਾਰ ਫਿਰ ਬਿਹਾਰ ਦਾ ਮਜ਼ਾਕ ਉਡਾ ਰਹੇ ਹਨ। ਨਤੀਜਾ ਦੇਖ ਕੇ ਵਿਦਿਆਰਥੀ ਦਾ ਕਹਿਣਾ ਹੈ ਕਿ ਮੈਂ ਖੁਦ ਹੈਰਾਨ ਹਾਂ। ਵਿਦਿਆਰਥੀ ਨੇ ਦੱਸਿਆ ਕਿ ਮੈਂ ਬੀਏ ਆਨਰਜ਼ ਦੂਜੇ ਸਾਲ ਦਾ ਵਿਦਿਆਰਥੀ ਹਾਂ। ਉਸ ਨੇ ਦੱਸਿਆ ਕਿ ਮੈਨੂੰ ਰਾਜਨੀਤੀ ਸ਼ਾਸਤਰ ਦੇ ਪੇਪਰ 'ਚ 100 ਵਿੱਚੋਂ 151 ਅੰਕ ਮਿਲੇ ਹਨ। ਭਾਵੇਂ ਇਹ ਮੇਰੀ ਆਪਸ਼ਨਲ ਮਾਰਕ ਸ਼ੀਟ ਹੈ, ਫਿਰ ਵੀ ਅਧਿਕਾਰੀਆਂ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਸੀ। ਕਿਉਂਕਿ ਇਹ ਇੱਕ ਟਾਈਪਿੰਗ ਗਲਤੀ ਸੀ, ਇਸ ਲਈ ਮੈਨੂੰ ਸੰਸ਼ੋਧਿਤ ਮਾਰਕ ਸ਼ੀਟ ਜਾਰੀ ਕਰ ਦਿੱਤੀ ਗਈ ਹੈ।
ਟਾਈਪਿੰਗ ਗਲਤੀ ਕਾਰਨ ਉੱਡਿਆ ਮਜ਼ਾਕ
ਇਸ ਦੇ ਨਾਲ ਹੀ ਇੱਕ ਹੋਰ ਵਿਦਿਆਰਥੀ ਨੇ ਇੱਕ ਪੇਪਰ 'ਚ ਜ਼ੀਰੋ ਅੰਕ ਪ੍ਰਾਪਤ ਕੀਤੇ, ਜੋ ਕਿ ਟਾਈਪਿੰਗ ਗਲਤੀ ਸੀ। ਪਰ ਉਸ ਨੂੰ ਸੋਧੀ ਹੋਈ ਮਾਰਕ ਸ਼ੀਟ ਜਾਰੀ ਕਰਕੇ ਅਗਲੀ ਜਮਾਤ 'ਚ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਇਸ ਮਾਮਲੇ 'ਤੇ ਰਜਿਸਟਰਾਰ ਪ੍ਰੋਫੈਸਰ ਮੁਸ਼ਤਾਕ ਅਹਿਮਦ ਦਾ ਕਹਿਣਾ ਹੈ ਕਿ ਟਾਈਪਿੰਗ ਦੀਆਂ ਗਲਤੀਆਂ ਨੂੰ ਠੀਕ ਕਰ ਲਿਆ ਗਿਆ ਹੈ ਅਤੇ 2 ਵਿਦਿਆਰਥੀਆਂ ਨੂੰ ਨਵੀਂ ਮਾਰਕਸ਼ੀਟ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਭਵਿੱਖ 'ਚ ਅਜਿਹੀਆਂ ਗਲਤੀਆਂ ਨਾ ਹੋਣ, ਇਸ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਪਰ ਇਸ ਮਾਮਲੇ ਨੇ ਯਕੀਨੀ ਤੌਰ 'ਤੇ ਮਾਹੌਲ ਨੂੰ ਗਰਮ ਕਰ ਦਿੱਤਾ ਹੈ ਅਤੇ ਲੋਕ ਇੱਕ ਵਾਰ ਫਿਰ ਮਜ਼ਾਕ ਉਡਾ ਰਹੇ ਹਨ।