ਨਵੀਂ ਦਿੱਲੀ: ਅਮਰੀਕਾ ਦੇ ਐਰੀਜ਼ੋਨਾ ਤੋਂ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਤੁਸੀਂ ਸ਼ਾਇਦ ਕੰਮ ਤੋਂ ਛੁੱਟੀ ਲੈਣ ਲਈ ਆਪਣੇ ਬੌਸ ਨੂੰ ਬੇਨਤੀ ਕਰਦੇ ਹੋਵੋਗੇ ਜਾਂ ਲਿਖਤ ਵਿੱਚ ਛੁੱਟੀ ਦੀ ਮੰਗ ਕਰਦੇ ਹੋਵੋਗੇ ਪਰ ਅਮਰੀਕਾ ਦੇ ਨੌਜਵਾਨ ਨੇ ਛੁੱਟੀ ਲਈ ਕੁਝ ਜ਼ਿਆਦਾ ਹੀ ਮਿਹਨਤ ਕਰ ਲਈ। ਕੰਮ ਤੋਂ ਛੁੱਟੀ ਲੈਣ ਲਈ 19 ਸਾਲਾ ਲੜਕੇ ਨੇ ਆਪਣੇ ਅਗਵਾ ਹੋਣ ਦੀ ਝੂਠੀ ਕਹਾਣੀ ਰਚ ਦਿੱਤੀ। ਅਮਰੀਕੀ ਨਿਊਜ਼ ਚੈਨਲਾਂ ਮੁਤਾਬਕ ਲੜਕੇ ਨੂੰ ਬੰਨ੍ਹੇ ਹੱਥਾਂ ਤੇ ਮੂੰਹ ਵਿੱਚ ਕੱਪੜੇ ਦਿੱਤੇ ਹੋਏ ਸੜਕ ਕਿਨਾਰੇ ਕੁਝ ਰਾਹਗੀਰਾਂ ਨੇ ਪਾਇਆ। ਲੜਕਾ ਬੈਲਟ ਨਾਲ ਬੰਨ੍ਹਿਆ ਹੋਇਆ ਸੀ। ਲੜਕਾ ਇੱਕ ਟਾਇਰ ਫੈਕਟਰੀ ਵਿੱਚ ਕੰਮ ਕਰਦਾ ਸੀ। ਨੌਜਵਾਨ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਦੋ ਵਿਅਕਤੀਆਂ ਨੇ ਅਗਵਾ ਕੀਤਾ ਸੀ। ਉਸ ਨੇ ਕਿਹਾ, "ਮੈਨੂੰ ਬੇਹੋਸ਼ ਕਰਕੇ ਗੱਡੀ ਵਿੱਚ ਲੈ ਗਏ ਤੇ ਪਾਣੀ ਦੇ ਟੈਂਕਰ ਨੇੜੇ ਛੱਡ ਦਿੱਤਾ। ਉਨ੍ਹਾਂ ਮੈਨੂੰ ਇਸ ਲਈ ਕਿੱਡਨੈਪ ਕੀਤਾ ਕਿਉਂਕਿ ਉਸ ਦੇ ਪਤੀ ਨੇ ਸ਼ਹਿਰ ਦੇ ਨੇੜੇ ਕੀਤੇ ਪੈਸੇ ਲੁਕਾਏ ਹਨ। ਪੁਲਿਸ ਨੂੰ ਜਾਂਚ ਦੌਰਾਨ ਅਗਵਾ ਜਾਂ ਹਮਲੇ ਦੇ ਕੋਈ ਸਬੂਤ ਨਹੀਂ ਮਿਲੇ। ਪੁੱਛ ਪੜਤਾਲ ਦੌਰਾਨ ਉਸ ਨੇ ਕਬੂਲ ਕਰ ਲਿਆ ਕਿ ਉਸ ਨੇ ਕੰਮ ਤੋਂ ਛੁੱਟੀ ਲੈਣ ਲਈ ਇਹ ਸਭ ਰਚਿਆ ਸੀ। ਪੁਲਿਸ ਨੇ ਬਾਅਦ ਵਿੱਚ ਉਸ ਨੂੰ ਝੂਠਾ ਮਾਮਲਾ ਦਰਜ ਕਰਵਾਉਣ ਲਈ ਗ੍ਰਿਫ਼ਤਾਰ ਕਰ ਲਿਆ।
19 ਸਾਲਾ ਲੜਕੇ ਨੇ ਕੰਮ ਤੋਂ ਛੁੱਟੀ ਲੈਣ ਲਈ ਰਚਿਆ ਇੰਨਾ ਵੱਡਾ ਡਰਾਮਾ, ਹੁਣ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਏਬੀਪੀ ਸਾਂਝਾ | 24 Feb 2021 03:20 PM (IST)
ਅਮਰੀਕਾ ਦੇ ਨੌਜਵਾਨ ਨੇ ਚੁੱਟੀ ਲਈ ਕੁਝ ਜ਼ਿਆਦਾ ਹੀ ਮਹਿਨਤ ਕਰ ਲਈ।ਕੰਮ ਤੋਂ ਛੁੱਟੀ ਲੈਣ ਲਈ 19 ਸਾਲਾ ਲੜਕੇ ਨੇ ਆਪਣੇ ਅਗਵਾਹ ਦੀ ਝੂਠੀ ਘਟਨਾ ਰਚ ਦਿੱਤੀ।
Kidnapping