ਨਵੀਂ ਦਿੱਲੀ: ਦਿੱਲੀ ਹਿੰਸਾ ਮਾਮਲੇ 'ਚ ਗ੍ਰਿਫ਼ਤਾਰ ਦੀਪ ਸਿੱਧੂ ਨੂੰ ਅਦਾਲਤ ਨੇ ਸੋਮਵਾਰ 14 ਦਿਨਾਂ ਦੀ ਨਿਆਂਇਕ ਜੇਲ ਵਿੱਚ ਭੇਜ ਦਿੱਤਾ। ਫਿਲਹਾਲ ਦੀਪ ਜੇਲ ਵਿੱਚ ਹੈ ਪਰ ਉਸ ਦਾ ਸੋਸ਼ਲ ਮੀਡੀਆ ਅਕਾਊਟ ਐਕਟਿਵ ਹੈ।

ਦੀਪ ਸਿੱਧੂ ਦੇ ਫੇਸਬੁੱਕ ਤੇ 2 ਵੀਡੀਓ ਅਪਲੋਡ ਹੋਈਆਂ ਹਨ ਜਿਸ ਵਿੱਚ ਪੁੱਛਿਆ ਗਿਆ ਹੈ ਕਿ ਆਖਰ 26 ਜਨਵਰੀ ਦੀ ਘਟਨਾ ਦਾ ਅਸਲੀ ਦੋਸ਼ੀ ਕੌਣ ਹੈ? ਵੀਡੀਓ ਵਿੱਚ ਰਾਕੇਸ਼ ਟਿਕੈਤ ਸਮੇਤ ਕਈ ਕਿਸਾਨ ਲੀਡਰਾਂ ਦੇ ਬਿਆਨ ਹਨ ਜੋ ਕਹਿ ਰਹੇ ਹਨ ਕਿ 26 ਜਨਵਰੀ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਉਨ੍ਹਾਂ ਨੂੰ ਕੌਣ ਰੋਕੇਗਾ।


ਸਿੱਧੂ ਤਿਹਾੜ ਜੇਲ ਵਿੱਚ ਬੰਦ ਹੈ। ਉਸ ਦੀ ਸੱਤ ਦਿਨਾਂ ਪੁਲਿਸ ਰਿਮਾਂਡ ਖ਼ਤਮ ਹੋਣ ਮਗਰੋਂ ਕੱਲ੍ਹ ਉਸ ਨੂੰ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ ਤੇ ਉਸ ਨੂੰ 14 ਦਿਨਾਂ ਲਈ ਜੇਲ ਭੇਜ ਦਿੱਤਾ ਗਿਆ।


ਅਦਾਲਤ ਨੇ 9 ਫਰਵਰੀ ਨੂੰ ਦੀਪ ਸਿੱਧੂ ਨੂੰ ਪੁਲਿਸ ਹਿਰਾਸਤ ਵਿੱਚ ਭੇਜਿਆ ਸੀ। ਪੁਲਿਸ ਦਾ ਇਲਜ਼ਾਮ ਹੈ ਕਿ ਦੀਪ ਸਿੱਧੂ ਦਿੱਲੀ ਵਿੱਚ ਹੋਈ ਹਿੰਸਾ ਨੂੰ ਭੜਕਾਉਣ ਵਾਲੇ ਮੁੱਖ ਲੋਕਾਂ ਵਿੱਚੋਂ ਇੱਕ ਹੈ।