ਨਵੀਂ ਦਿੱਲੀ: ਅਮਰੀਕਾ ਦੇ ਟੈਕਸਸ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਤਿੰਨ ਸਾਲਾ ਬੱਚੇ ਨੇ ਆਪਣੀ ਹੀ ਜਨਮ ਦਿਨ ਦੀ ਪਾਰਟੀ ਤੇ ਆਪਣੇ ਆਪ ਨੂੰ ਗੋਲੀ ਮਾਰ ਲਈ ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਪਾਰਟੀ ਦੌਰਾਨ ਬੱਚੇ ਨੂੰ ਘਰ 'ਚ ਇੱਕ ਪਿਸਤੌਲ ਮਿਲ ਗਈ ਜਿਸ ਨਾਲ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ।
ਜਾਣਕਾਰੀ ਅਨੁਸਾਰ ਮਾਮਲਾ ਸ਼ਨੀਵਾਰ ਦਾ ਹੈ। ਹਿਊਸਟਨ ਤੋਂ ਕਰੀਬ 40 ਕਿਲੋਮੀਟਰ ਉਤਰ ਪੂਰਬ ਦੇ ਪੌਰਟਰ ਇਲਾਕੇ 'ਚ ਤਿੰਨ ਸਾਲਾ ਬੱਚਾ ਆਪਣੇ ਜਨਮ ਦਿਨ ਦਾ ਜਸ਼ਨ ਮਨ੍ਹਾਂ ਰਿਹਾ ਸੀ। ਬੱਚੇ ਦੇ ਦੋਸਤ ਤੇ ਮਹਿਮਾਨ ਪਾਰਟੀ ਦਾ ਆਨੰਦ ਲੈ ਰਹੇ ਸੀ। ਅਚਾਨਕ ਉਨ੍ਹਾਂ ਨੇ ਗੋਲੀ ਚੱਲਣ ਦੀ ਅਵਾਜ਼ ਸੁਣੀ। ਜਦੋਂ ਸਭ ਗੋਲੀ ਦੀ ਅਵਾਜ਼ ਸੁਣ ਕੇ ਅੰਦਰ ਵੱਲ ਨੂੰ ਭੱਜੇ ਤਾਂ ਮਾਸੂਮ ਬੱਚੇ ਦੀ ਲਾਸ਼ ਪਈ ਸੀ ਤੇ ਉਸ ਦੇ ਸੀਨੇ 'ਚ ਗੋਲੀ ਲੱਗੀ ਸੀ।
ਉਸ ਨੂੰ ਤੁਰੰਤ ਹਸਪਤਾਲ ਲਜਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬੱਚੇ ਨੇ ਜਿਸ ਪਿਸਤੌਲ ਨਾਲ ਗੋਲੀ ਮਾਰੀ ਉਹ ਕਿਸੇ ਰਿਸ਼ਤੇਦਾਰ ਦਾ ਸੀ ਜੋ ਉਸ ਦੀ ਜੇਬ ਵਿਚੋਂ ਹੇਠਾਂ ਡਿੱਗ ਗਿਆ ਸੀ। ਐਵਰੀ ਟਾਊਨ ਫਾਰ ਗਨ ਸੇਫਟੀ ਨਾਮ ਦੇ ਇੱਕ ਗਰੁਪ ਮੁਤਾਬਕ ਇਸ ਸਾਲ ਦੀ ਸ਼ੁਰੂਆਤ ਤੋਂ ਦੇਸ਼ 'ਚ 229 ਬੱਚਿਆਂ ਵੱਲੋਂ ਅਚਾਨਕ ਗੋਲੀ ਚੱਲੀ ਜਿਸ ਵਿਚੋਂ 97 ਦੀ ਮੌਤ ਹੋ ਗਈ।
ਘਰਾਂ 'ਚ ਨਾ ਰੱਖੋ ਖੁੱਲ੍ਹੇ ਹਥਿਆਰ, ਜਨਮ ਦਿਨ 'ਤੇ 3 ਸਾਲਾ ਬੱਚੇ ਨੇ ਖੁਦ ਨੂੰ ਮਾਰੀ ਗੋਲੀ
ਏਬੀਪੀ ਸਾਂਝਾ Updated at: 27 Oct 2020 02:52 PM (IST)