ਨਵੀਂ ਦਿੱਲੀ: ਕ੍ਰਿਕਟ ਕੰਟਰੋਲ ਬੋਰਡ ਨੇ 27 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਆਸਟ੍ਰੇਲਿਆਈ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਕੀਤਾ ਹੈ। ਭਾਰਤੀ ਟੀਮ ਦੇ ਹਿੱਟਮੈਨ ਰੋਹਿਤ ਸ਼ਰਮਾ ਨੂੰ ਟੈਸਟ, ਵਨਡੇ ਤੇ ਟੀ-20 ਮੈਚਾਂ ਵਿੱਚ ਥਾਂ ਨਹੀਂ ਮਿਲੀ। ਰੋਹਿਤ ਸ਼ਰਮਾ ਨੇ ਸੱਟ ਕਾਰਨ ਆਈਪੀਐਲ ਵਿੱਚ ਮੁੰਬਈ ਲਈ ਆਖਰੀ ਦੋ ਮੈਚ ਨਹੀਂ ਖੇਡਿਆ। ਹਾਲਾਂਕਿ, ਉਹ ਕੱਲ੍ਹ ਰਾਇਲ ਚੈਲੇਂਜਰਜ਼ ਬੈਂਗਲੁਰੂ ਖਿਲਾਫ ਟੀਮ ਵਿੱਚ ਵਾਪਸ ਆ ਸਕਦੇ ਹਨ।


ਮੁੰਬਈ ਇੰਡੀਅਨਜ਼ ਨੇ ਹਿੱਟਮੈਨ ਦੀ ਅਭਿਆਸ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਪਾ ਦਿੱਤੀ ਹੈ, ਜਿਸ 'ਚ ਉਹ ਲੰਬੇ ਛੱਕੇ ਮਾਰਦੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਰੋਹਿਤ ਸ਼ਰਮਾ ਨੂੰ ਨਾ ਚੁਣਨ ‘ਤੇ ਬਹਿਸ ਸ਼ੁਰੂ ਹੋ ਗਈ। ਕਪਤਾਨ ਸੁਨੀਲ ਗਾਵਸਕਰ ਨੇ ਵੀ ਇਸ਼ਾਰਿਆਂ ਵਿੱਚ ਰੋਹਿਤ ਸ਼ਰਮਾ ਦੀ ਗੈਰ ਹਾਜ਼ਰੀ ‘ਤੇ ਵੀ ਸਵਾਲ ਚੁੱਕੇ ਹਨ।


ਸਟਾਰ ਸਪੋਰਟਸ ਨਾਲ ਗੱਲ ਕਰਦਿਆਂ ਗਾਵਸਕਰ ਨੇ ਕਿਹਾ, 'ਮੈਂ ਸੋਸ਼ਲ ਮੀਡੀਆ 'ਤੇ ਨਹੀਂ ਹਾਂ ਪਰ ਮੈਨੂੰ ਰੋਹਿਤ ਸ਼ਰਮਾ ਦੇ ਮੁੰਬਈ ਇੰਡੀਅਨਜ਼ ਦੇ ਨੈੱਟ ਅਭਿਆਸ ਦਾ ਵੀਡੀਓ ਦਿਖਾਇਆ ਗਿਆ। ਇਸ ਲਈ ਮੈਨੂੰ ਨਹੀਂ ਪਤਾ ਕਿ ਇਹ ਕਿਸ ਕਿਸਮ ਦੀ ਸੱਟ ਹੈ ਕਿਉਂਕਿ ਜੇ ਸੱਟ ਗੰਭੀਰ ਹੈ, ਤਾਂ ਉਹ ਪੈਡਾਂ ਪਾ ਪ੍ਰੈਕਟਿਸ 'ਤੇ ਨਹੀਂ ਆਉਂਦੇ।

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਇੱਕ ਅਜਿਹੇ ਦੌਰੇ ਦੀ ਗੱਲ ਕਰ ਰਹੇ ਹਾਂ ਜਦੋਂ ਨਵੰਬਰ ਦੇ ਅਖੀਰ ਵਿਚ ਟੀ-20 ਤੇ ਵਨਡੇ ਮੈਚਾਂ ਦੀ ਸ਼ੁਰੂਆਤ ਹੋ ਰਹੀ ਹੈ ਪਰ ਟੈਸਟ ਮੈਚ ਡੇਢ ਮਹੀਨੇ ਬਾਅਦ 17 ਦਸੰਬਰ ਨੂੰ ਸ਼ੁਰੂ ਹੋਣ ਵਾਲੇ ਹਨ। ਜੇ ਉਹ ਮੁੰਬਈ ਇੰਡੀਅਨਜ਼ ਲਈ ਨੈੱਟ ਵਿੱਚ ਅਭਿਆਸ ਕਰ ਰਿਹਾ ਹੈ, ਤਾਂ ਇਮਾਨਦਾਰੀ ਨਾਲ ਮੈਨੂੰ ਨਹੀਂ ਪਤਾ ਕਿ ਇਹ ਕਿਸ ਕਿਸਮ ਦੀ ਸੱਟ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904