Driving License: ਇਜ਼ਾਬੇਲ ਸਟੇਡਮੈਨ ਦੇ ਕਾਰ ਚਲਾਉਣ ਦੇ ਜਨੂੰਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਆਪਣਾ ਡਰਾਈਵਿੰਗ ਲਾਇਸੈਂਸ ਲੈਣ ਲਈ ਹੁਣ ਤੱਕ ਲਗਪਗ 10 ਲੱਖ ਰੁਪਏ ਖਰਚ ਕੀਤੇ ਹਨ। ਉਹ 47 ਸਾਲਾਂ ਦੀ ਹੈ ਤੇ ਪਿਛਲੇ 30 ਸਾਲਾਂ ਤੋਂ ਡਰਾਈਵਿੰਗ ਟੈਸਟ ਪਾਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਉਸ ਨੇ 17 ਸਾਲ ਦੀ ਉਮਰ ਵਿੱਚ ਡਰਾਈਵਿੰਗ ਸਿੱਖਣੀ ਸ਼ੁਰੂ ਕੀਤੀ। ਇਜ਼ਾਬੇਲ ਇੱਕ ਸੁਪਰ ਮਾਰਕੀਟ ਵਿੱਚ ਕੰਮ ਕਰਦੀ ਹੈ। ਉਸ ਨੇ ਕਿਹਾ ਕਿ “ਮੈਂ ਪਿਛਲੇ 30 ਸਾਲਾਂ ਤੋਂ ਡਰਾਈਵਿੰਗ ਸਿੱਖ ਰਹੀ ਹਾਂ ਪਰ ਹੁਣ ਵੀ ਜਦੋਂ ਮੈਂ ਕਾਰ ਵਿੱਚ ਦਾਖਲ ਹੁੰਦੀ ਹਾਂ, ਤਾਂ ਅਜਿਹਾ ਲੱਗਦਾ ਹੈ ਜਿਵੇਂ ਮੈਂ ਕਦੇ ਕਾਰ ਵਿੱਚ ਬੈਠੀ ਨਹੀਂ। ਇਹ ਮੈਨੂੰ ਡਰਾਉਣ ਵਾਲਾ ਅਹਿਸਾਸ ਹੁੰਦਾ ਹੈ।”
ਦੱਸ ਦਈਏ ਕਿ ਇਜ਼ਾਬੇਲ ਨੂੰ ਬਲੈਕਆਟ ਦੀ ਸਮੱਸਿਆ ਹੈ। ਉਹ ਖੁਦ ਨਹੀਂ ਸਮਝ ਪਾਉਂਦੀ ਕਿ ਅਜਿਹਾ ਕਿਉਂ ਹੁੰਦਾ ਹੈ। ਉਹ ਕਾਰ ਚਲਾਉਂਦੇ ਹੋਏ ਅਚਾਨਕ ਤਣਾਅ ਵਿੱਚ ਆ ਜਾਂਦੀ ਹੈ। ਉਸ ਨੂੰ ਲੱਗਦਾ ਹੈ ਜਿਵੇਂ ਉਸ ਦਾ ਦਿਮਾਗ ਹੁਣੇ ਫਟ ਜਾਵੇਗਾ ਤੇ ਉਹ ਆਪਣੇ ਹੋਸ਼ ਗੁਆ ਬੈਠਦੀ ਹੈ। ਉਹ ਪ੍ਰੇਸ਼ਾਨ ਹੋ ਕੇ ਰੋਣ ਲੱਗਦੀ ਹੈ ਤੇ ਘਰ ਜਾਣਾ ਚਾਹੁੰਦੀ ਹੈ।
ਇਸ ਤੋਂ ਬਾਅਦ ਵੀ, ਉਹ ਕਾਰ ਚਲਾਉਣਾ ਚਾਹੁੰਦੀ ਹੈ ਤਾਂ ਜੋ ਉਹ ਆਪਣੀ ਧੀ ਨੂੰ ਯੂਨੀਵਰਸਿਟੀ ਲੈ ਜਾ ਸਕੇ ਅਤੇ ਦੂਰ ਰਹਿੰਦੇ ਰਿਸ਼ਤੇਦਾਰਾਂ ਨੂੰ ਮਿਲ ਸਕੇ। ਉਹ ਚਾਹੁੰਦੀ ਹੈ ਕਿ ਉਸਦੇ ਦੋਵੇਂ ਬੱਚੇ ਜਲਦੀ ਹੀ ਡਰਾਈਵਿੰਗ ਟੈਸਟ ਪਾਸ ਕਰਨ। ਹਾਲਾਂਕਿ, ਉਸ ਦੇ ਦੋਵੇਂ ਬੱਚੇ ਡਰਾਈਵਿੰਗ ਦੀ ਸਿਖਿਆ ਲੈ ਰਹੇ ਹਨ। ਇਜ਼ਾਬੇਲ ਨੂੰ ਉਮੀਦ ਹੈ ਕਿ ਇੱਕ ਦਿਨ ਉਹ ਡਰਾਈਵਰ ਲਾਇਸੈਂਸ ਹਾਸਲ ਕਰਨ ਦੇ ਯੋਗ ਹੋ ਜਾਵੇਗੀ।
ਇਹ ਵੀ ਪੜ੍ਹੋ: Farmers Protest: ਸੰਗਰੂਰ ਮਗਰੋਂ ਪੰਜਾਬ ਦੇ ਇਸ ਜ਼ਿਲ੍ਹੇ 'ਚ ਵੀ ਬੀਜੇਪੀ ਲੀਡਰਾਂ ਦੀ ਐਂਟਰੀ ਬੈਨ! ਕਿਸਾਨਾਂ ਨੇ ਪਿੰਡ 'ਚ ਲਾਏ ਬੈਨਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin