ਭਾਰਤ 'ਚ ਪੰਜ ਥਾਵਾਂ ਜਿੱਥੇ ਭਾਰਤੀਆਂ ਦੇ ਜਾਣ 'ਤੇ ਪਾਬੰਦੀ
ਨਵੀਂ ਦਿੱਲੀ: ਤੁਹਾਨੂੰ ਜਾਣ ਕੇ ਹੈਰਾਨੀ ਤਾਂ ਹੋਵੇਗੀ ਪਰ ਇਹ ਸੱਚ ਹੈ ਕਿ ਭਾਰਤ ਵਿੱਚ ਅਜਿਹੀਆਂ ਪੰਜ ਥਾਵਾਂ ਹਨ, ਜਿੱਥੇ ਸਿਰਫ਼ ਵਿਦੇਸ਼ੀ ਜਾ ਸਕਦੇ ਹਨ ਜਦੋਂਕਿ ਭਾਰਤੀਆਂ ਨੂੰ ਉੱਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਹੁਣ ਸਵਾਲ ਇਹ ਉੱਠਦਾ ਹੈ ਕਿ ਅਖੀਰ ਕਿਉਂ ਆਪਣੇ ਹੀ ਦੇਸ਼ ਵਿੱਚ ਦੇਸ਼ਵਾਸੀਆਂ ਨੂੰ ਇਨ੍ਹਾਂ ਥਾਵਾਂ ਉੱਤੇ ਜਾਣ ਦੀ ਇਜਾਜ਼ਤ ਨਹੀਂ ਹੈ? ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਥਾਵਾਂ ਉੱਤੇ ਭਾਰਤੀਆਂ ਦੇ ਪ੍ਰਵੇਸ਼ ਨੂੰ ਲੈ ਕੇ ਨਾ ਤਾਂ ਕੋਈ ਸਰਕਾਰੀ ਫ਼ਰਮਾਨ ਹੈ, ਨਾ ਹੀ ਕੋਈ ਅਜਿਹਾ ਕਾਨੂੰਨ ਬਣਿਆ ਹੈ ਕਿ ਦੇਸ਼ ਦੇ ਲੋਕਾਂ ਨੂੰ ਇਨ੍ਹਾਂ ਥਾਵਾਂ 'ਤੇ ਨਾ ਜਾਣ ਦਿੱਤਾ ਜਾਵੇ। ਤਾਂ ਫਿਰ ਉਹ ਕੀ ਵਜ੍ਹਾ ਹੈ, ਜਿਸ ਦੇ ਚੱਲਦੇ ਇਨ੍ਹਾਂ ਥਾਵਾਂ ਉੱਤੇ ਭਾਰਤੀਆਂ ਲਈ ਨੌਂ ਐਂਟਰੀ ਹੈ। ਆਓ ਜਾਣਦੇ ਹਾਂ ਇਨ੍ਹਾਂ ਥਾਵਾਂ ਬਾਰੇ ਤੇ ਨਾਲ ਹੀ ਉਹ ਵਜ੍ਹਾ, ਜੋ ਭਾਰਤੀਆਂ ਦੇ ਉੱਥੇ ਪ੍ਰਵੇਸ਼ ਵਿੱਚ ਅੜਚਣ ਹੈ।
ਫ਼ਰੀ ਕਸੋਲ ਕੈਫ਼ੇ, ਕਸੋਲ: ਹਿਮਾਚਲ ਪ੍ਰਦੇਸ਼ ਦੇ ਕਸੋਲ ਵਿੱਚ ਸਥਿਤ ਇਹ ਕੈਫ਼ੇ ਸਾਲ 2015 ਵਿੱਚ ਉਸ ਵਕਤ ਸੁਰਖ਼ੀਆਂ ਵਿੱਚ ਆਇਆ, ਜਦੋਂ ਖ਼ਬਰ ਆਈ ਕਿ ਇਸ ਦੇ ਮਾਲਕ ਨੇ ਇੱਕ ਭਾਰਤੀ ਔਰਤ ਨੂੰ ਸਰਵ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ। ਹਾਲਾਂਕਿ ਕੈਫ਼ੇ ਮਾਲਕ ਦਾ ਕਹਿਣਾ ਹੈ ਕਿ 'ਇੱਥੇ ਆਉਣ ਵਾਲੇ ਜ਼ਿਆਦਾਤਰ ਭਾਰਤੀ ਯਾਤਰੀ ਆਦਮੀ ਹੁੰਦੇ ਹਨ, ਜੋ ਇੱਥੇ ਦੂਜੇ ਯਾਤਰੀਆਂ ਨਾਲ ਦੁਰਵਿਹਾਰ ਕਰਦੇ ਹਨ।' ਉਦੋਂ ਤੋਂ ਕੈਫ਼ੇ ਮੈਨੇਜਮੈਂਟ ਨੇ ਇੱਥੇ ਭਾਰਤੀ ਯਾਤਰੀਆਂ ਦੇ ਪ੍ਰਵੇਸ਼ 'ਤੇ ਤਕਰੀਬਨ ਰੋਕ ਲਾ ਰੱਖੀ ਹੈ।
ਯੂਨੋ-ਇਨ ਹੋਟਲ, ਬੈਂਗਲੂਰੂ: ਬੈਗਲੂਰੂ ਵਿੱਚ ਸਥਿਤ ਇਹ ਹੋਟਲ ਸਾਲ 2012 ਵਿੱਚ ਖ਼ਾਸ ਤੌਰ 'ਤੇ ਜਾਪਾਨੀ ਲੋਕਾਂ ਲਈ ਬਣਾਇਆ ਗਿਆ ਸੀ। ਜਦ ਦੇਸ਼ ਦੇ ਲੋਕਾਂ ਨੂੰ ਪ੍ਰਵੇਸ਼ ਤੋਂ ਰੋਕਿਆ ਗਿਆ ਤਾਂ ਇਹ ਵਿਵਾਦਾਂ ਵਿੱਚ ਘਿਰ ਗਿਆ। ਅੱਗੇ ਜਾ ਕੇ ਵਿਵਾਦ ਹੋਰ ਗਹਿਰਾਇਆ ਕਿਉਂਕਿ ਕਈ ਅਜਿਹੇ ਮਾਮਲੇ ਸਾਹਮਣੇ ਆਏ, ਜਦੋਂ ਹੋਟਲ ਸਟਾਫ਼ ਨੇ ਕਥਿਤ ਰੂਪ 'ਚ ਭਾਰਤੀਆਂ ਨੂੰ ਰੂਫ ਟਾਪ ਰੇਸਤਰਾਂ ਵਿੱਚ ਜਾਣ ਤੋਂ ਰੋਕ ਦਿੱਤਾ। ਵਧਦੇ ਵਿਵਾਦ ਨੂੰ ਵੇਖਦੇ ਹੋਏ ਸਾਲ 2014 ਆਉਂਦੇ-ਆਉਂਦੇ ਗ੍ਰੇਟਰ ਬੈਂਗਲੂਰੂ ਸਿਟੀ ਕਾਰਪੋਰੇਸ਼ਨ ਨੇ ਜਾਤੀ ਭੇਦਭਾਵ ਦੇ ਇਲਜ਼ਾਮ ਵਿੱਚ ਇਸ ਹੋਟਲ ਨੂੰ ਬੰਦ ਕਰਵਾ ਦਿੱਤਾ।
ਫਾਰਨਰਸ ਓਨਲੀ' ਬੀਚ, ਪੁਡੂਚਰੀ: ਗੋਆ ਦੀ ਤਰ੍ਹਾਂ ਇੱਥੇ ਵੀ ਕਈ ਬੀਚਾਂ ਉੱਤੇ ਕੇਵਲ ਵਿਦੇਸ਼ੀਆਂ ਨੂੰ ਹੀ ਜਾਣ ਦੀ ਇਜਾਜ਼ਤ ਹੈ, ਭਾਰਤੀਆਂ ਨੂੰ ਨਹੀਂ ਤੇ ਵਜ੍ਹਾ ਵੀ ਉਹੀ ਦੱਸਦੇ ਹਨ- 'ਨਜ਼ਰਾਂ ਦਾ ਫੇਰ'।
'ਫਾਰਨਰਸ ਓਨਲੀ' ਬੀਚ, ਗੋਆ: ਗੋਆ ਵਿੱਚ ਕਈ ਅਜਿਹੇ ਨਿੱਜੀ ਬੀਚ ਹਨ, ਜਿੱਥੇ ਭਾਰਤੀਆਂ ਨੂੰ ਜਾਣ ਤੋਂ ਰੋਕਿਆ ਜਾਂਦਾ ਹੈ। ਇੱਥੇ ਦੇ ਬੀਚ ਮਾਲਕਾਂ ਦੀ ਦਲੀਲ ਹੈ ਕਿ ਅਜਿਹਾ ਉਹ ਬਿਕਨੀ ਪਹਿਨੇ ਵਿਦੇਸ਼ੀ ਯਾਤਰੀਆਂ ਨੂੰ ਛੇੜਖ਼ਾਨੀ ਤੋਂ ਬਚਾਉਣ ਲਈ ਕਰਦੇ ਹਨ, (ਮੰਨੋ ਬਸ ਭਾਰਤੀ ਹੀ ਅਜਿਹੀਆਂ ਹਰਕਤਾਂ ਕਰਦੇ ਹਨ)। ਹਾਲਾਂਕਿ ਉਨ੍ਹਾਂ ਦੀ ਦਲੀਲ ਜੋ ਵੀ ਹੋਵੇ, ਮਤਲਬ ਸਾਫ਼ ਹੈ- 'ਭਾਰਤੀ ਇੱਥੇ ਨਾ ਆਉਣ'।
ਬਰਾਡਬੈਂਡ ਲਾਜ, ਚੇਨਈ: ਚੇਨਈ ਵਿੱਚ 'ਫਿੰਗਰ' ਦੇ ਤੌਰ ਉੱਤੇ ਨਾਮ ਬਣਾ ਚੁੱਕਿਆ ਇਹ ਲਾਜ (ਸਰਾਂ) ਸਖ਼ਤ ਤੌਰ ਉੱਤੇ 'ਨੌਂ ਇੰਡੀਅਨ ਪਾਲਿਸੀ' ਉੱਤੇ ਚੱਲਦਾ ਹੈ। 1951 'ਚ ਬਣੇ ਇਸ ਲਾਜ ਵਿੱਚ ਉਹੀ ਲੋਕ ਰੁਕ ਸਕਦੇ ਹਨ, ਜਿਨ੍ਹਾਂ ਦੇ ਕੋਲ ਵਿਦੇਸ਼ੀ ਪਾਸਪੋਰਟ ਹੈ। ਆਪਣੀ ਭੇਦਭਾਵ ਵਾਲੀ ਨੀਤੀਆਂ ਦੀ ਵਜ੍ਹਾ ਨਾਲ ਇਹ ਲਾਜ ਪਿਛਲੇ ਕੁਝ ਸਾਲਾਂ ਦੇ ਦੌਰਾਨ ਸੁਰਖ਼ੀਆਂ ਵਿੱਚ ਵੀ ਰਿਹਾ।