ਇਸ ਡਾਈਪਰ ਦੇ ਬੱਚੇ ਹੋਏ ਦਿਵਾਨੇ
ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਅਜਿਹਾ ਕੋਈ ਡਾਈਪਰ ਬਣਾਇਆ ਗਿਆ ਹੋਏ ।ਇਸ ਤੋਂ ਪਹਿਲਾਂ ਵੀ ਡਾਈਪਰ ਬਣਿਆ ਸੀ ਪਰ ਉਹ ਸੁਰੱਖਿਅਤ ਨਹੀਂ ਸੀ ਤੇ ਉਸ ਵਿਚ ਬੈਟਰੀ ਵੀ ਲੱਗੀ ਸੀ ।ਪਰ ਹੁਣ ਵਾਲੇ ਡਾਈਪਰ ਬੱਚਿਆਂ ਤੇ ਬਜ਼ੁਰਗਾਂ ਦੋਹਾਂ ਲਈ ਸੁਰੱਖਿਅਤ ਹੈ।
ਜਪਾਨ ਦੀ ਯੂਨੀਵਰਸਿਟੀ ਦਾ ਇੱਕ ਦਲ ਪਿਛਲੇ ਪੰਜ ਸਾਲਾ ਤੋਂ ਡਾਈਪਰ ‘ਤੇ ਕੰਮ ਕਰ ਰਿਹਾ ਹੈ। ਹਾਲਾਂਕਿ ਅਜਿਹੇ ਡਾਈਪਰ ਬਣਾਉਣ ਦਾ ਮੁੱਖ ਕੇਂਦਰ ਬਜ਼ੁਰਗਾਂ ਸੀ ਪਰ ਹੁਣ ਇਸ ਸੋਧ ਨੂੰ ਬੱਚਿਆਂ ਲਈ ਵੀ ਵਰਤਿਆ ਜਾਏਗਾ।
ਦਰਅਸਲ ਜਪਾਨ ਦੇ ਵਿਗਿਆਨਕਾਂ ਨੇ ਛੋਟੇ ਬੱਚਿਆਂ ਦੀ ਤਵਚਾ ਨੂੰ ਧਿਆਨ ਵਿਚ ਰੱਖ ਕੇ ਅਜਿਹਾ ਇੱਕ ਸੈਂਸਰ ਬਣਾਇਆ ਹੈ ਜੋ ਡਾਈਪਰ ਦੇ ਗਿੱਲਾ ਹੋਣ ਤੇ ਬਦਲਣ ਸਮੇਂ ਆਪਣੇ ਆਪ ਹੀ ਅਲਾਰਮ ਬਜਾ ਦੇਵੇਗਾ। ਜਿਸ ਨਾਲ ਬੱਚੇ ਦੀ ਦੇਖਭਾਲ ਕਰ ਰਹੇ ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਡਾਈਪਰ ਬਦਲਣ ਦਾ ਸਮਾਂ ਆ ਗਿਆ ਹੈ ।
ਚੰਡੀਗੜ੍ਹ: ਹਰ ਮਾਂ ਨੂੰ ਫ਼ਿਕਰ ਹੁੰਦੀ ਹੈ ਆਪਣੇ ਨੰਨ੍ਹੇ ਜਿਹੇ ਬੱਚੇ ਦੀ ,ਜੋ ਬਹੁਤ ਹੀ ਨਾਜ਼ੁਕ ਹੁੰਦਾ ਹੈ। ਮਾਵਾਂ ਨੂੰ ਆਪਣੇ ਛੋਟੇ ਬੱਚਿਆਂ ਦੀ ਹਮੇਸ਼ਾ ਫ਼ਿਕਰ ਹੁੰਦੀ ਹੀ ਹੈ ਖ਼ਾਸ ਕਰਕੇ ਉਦੋਂ ਜਦੋਂ ਉਨ੍ਹਾਂ ਦੀ ਸੋਫਟ ਸਕਿਨ ‘ਤੇ ਰੈਸ਼ਿਜ਼ ਹੋ ਜਾਣ। ਉਹਡੇ ਬੇਬੀ ਦੀ ਤਵਚਾ ਜ਼ਿਆਦਾ ਦੇਰ ਤਕ ਗਿੱਲੀ ਰਹਿਣ ‘ਤੇ ਅਕਸਰ ਉਨ੍ਹਾਂ ਦੀ ਸਕਿਨ ‘ਤੇ ਰੈਸ਼ਿਜ਼ ਜਾਂ ਲਾਲ ਨਿਸ਼ਾਨ ਪੈ ਜਾਂਦੇ ਹਨ।ਪਰ ਹੁਣ ਮਾਵਾਂ ਲਈ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ।