ਅਮਰੀਕਾ ਦੇ ਵਯੋਮਿੰਗ ਰਾਜ ਦੇ 6 ਸਾਲ ਦੇ ਬੱਚੇ ਬ੍ਰਿਜਗਰ ਵਾਕਰ ਨੂੰ ਵਰਲਡ ਬਾਕਸਿੰਗ ਕੌਂਸਲ ਨੇ ਆਨਰੇਰੀ ‘ਵਰਲਡ ਚੈਂਪੀਅਨ’ ਨਾਲ ਸਨਮਾਨਿਤ ਕੀਤਾ ਹੈ। ਵਾਕਰ ਨੇ ਆਪਣੀ ਭੈਣ ਨੂੰ ਕੁੱਤੇ ਦੇ ਹਮਲੇ ਤੋਂ ਬਚਾਉਣ ਲਈ ਆਪਣੀ ਜਾਨ ਦੀ ਬਾਜ਼ੀ ਲਾ ਦਿੱਤੀ। ਹਮਲੇ ਦੇ ਨਤੀਜੇ ਵਜੋਂ ਵਾਕਰ ਦੇ ਚਿਹਰੇ 'ਤੇ 90 ਟਾਂਕੇ ਲੱਗੇ ਹਨ। ਉਦੋਂ ਤੋਂ ਇਹ ਬੱਚਾ ਸੋਸ਼ਲ ਮੀਡੀਆ 'ਤੇ ਹੈ ਵਾਇਰਲ ਹੋ ਰਿਹਾ ਹੈ। ਵਰਲਡ ਬਾਕਸਿੰਗ ਕੌਂਸਲ ਨੇ ਟਵੀਟ ਕਰਕੇ ਵਾਕਰ ਦੀ ਬਹਾਦਰੀ ਨੂੰ ਸਲਾਮ ਕੀਤਾ ਹੈ। ਡਬਲਯੂਬੀਸੀ ਨੇ ਆਪਣੇ ਬਿਆਨ ਵਿੱਚ ਕਿਹਾ- ਸਾਡੇ ਲਈ ਸਿਰਫ 6 ਸਾਲਾ ਬ੍ਰਿਜਰ ਵਾਕਰ ਨੂੰ ਆਨਰੇਰੀ ਵਰਲਡ ਚੈਂਪੀਅਨ ਕਹਿਣਾ ਮਾਣ ਵਾਲੀ ਗੱਲ ਹੈ। ਘਟਨਾ 9 ਜੁਲਾਈ ਦੀ ਹੈ। ਇਸ ਦਿਨ ਵਾਕਰ ਦੀ 4-ਸਾਲਾ ਭੈਣ 'ਤੇ ਜਰਮਨ ਸ਼ੈਫਰਡ ਨਸਲ ਦੇ ਕੁੱਤੇ ਵਲੋਂ ਹਮਲਾ ਕੀਤਾ ਗਿਆ। ਪਰ ਵਾਕਰ ਆਪਣੀ ਜ਼ਿੰਦਗੀ ਦੀ ਪਰਵਾਹ ਕੀਤੇ ਬਿਨਾਂ ਕੁੱਤੇ ਨਾਲ ਟਕਰਾ ਗਿਆ। ਇਸ ਦੌਰਾਨ ਉਸ ਦੇ ਚਿਹਰੇ ਅਤੇ ਜਬਾੜੇ 'ਤੇ ਗੰਭੀਰ ਸੱਟਾਂ ਲੱਗੀਆਂ।ਜਿਸ ਤੋਂ ਬਾਅਦ ਦੋ ਘੰਟੇ ਵਾਕਰ ਦੀ ਸਰਜਰੀ ਚਲੀ।ਇਸ ਘਟਨਾ ਤੋਂ ਬਾਅਦ, ਜਦੋਂ ਵਾਕਰ ਦੇ ਪਿਤਾ ਨੇ ਉਸ ਨੂੰ ਪੁੱਛਿਆ ਕਿ ਤੁਸੀਂ ਕੁੱਤੇ ਦੇ ਸਾਮ੍ਹਣੇ ਕਿਉਂ ਆਏ, ਤਾਂ ਉਸਨੇ ਕਿਹਾ ਕਿ ਜੇ ਕਿਸੇ ਇੱਕ ਨੂੰ ਮਰਨਾ ਪੈਂਦਾ ਤਾਂ ਉਹ ਮੈਂ ਹੁੰਦਾ।