ਮੁੰਬਈ: ਬਾਲੀਵੁੱਡ ਦੀ ਟੌਪ ਦੀਆਂ ਐਕਟਰਸ 'ਚ ਸ਼ਾਮਲ ਕੈਟਰੀਨਾ ਕੈਫ ਨੇ ਸਾਲ 2003 ‘ਚ ਹਿੰਦੀ ਫਿਲਮਾਂ ਦੀ ਸ਼ੁਰੂਆਤ ਕੀਤੀ। ਅੱਜ ਉਹ ਬਾਲੀਵੁੱਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਦੀ ਸੂਚੀ ਵਿਚ ਸ਼ਾਮਲ ਹੈ। ਆਪਣੇ 17 ਸਾਲਾਂ ਦੇ ਕੈਰੀਅਰ ‘ਚ ਕੈਟਰੀਨਾ ਨੇ ਕਈ ਹਿੱਟ ਫਿਲਮਾਂ ਦਿੱਤੀਆਂ, ਇਸ ਦੇ ਨਾਲ ਹੀ ਇਹ ਕਈਂ ਵੱਡੇ ਬ੍ਰਾਂਡ ਨੂੰ ਪ੍ਰਮੋਟ ਵੀ ਕਰ ਚੁੱਕੀ ਹੈ।

ਇਸ ਦੇ ਨਾਲ ਹੀ ਫੋਰਬਸ 2019 ਦੀ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੇ ਭਾਰਤੀ ਸਿਤਾਰਿਆਂ ਦੀ ਸੂਚੀ ਵਿਚ ਕੈਟਰੀਨਾ ਦਾ ਨਾਂ 23ਵੇਂ ਨੰਬਰ 'ਤੇ ਸੀ। ਫੋਰਬਸ ਮੁਤਾਬਕ, ਕੈਟਰੀਨਾ ਕੈਫ ਦੀ ਸਾਲਾਨਾ ਆਮਦਨ 23.63 ਕਰੋੜ ਸੀ। ਸਾਲ 2019 ਵਿੱਚ ਕੈਟਰੀਨਾ ਕੈਫ, ਸਲਮਾਨ ਖ਼ਾਨ ਨਾਲ ਫਿਲਮ ‘ਭਾਰਤ’ ਵਿੱਚ ਨਜ਼ਰ ਆਈ ਸੀ। ਫਿਲਮ ਨੇ 300 ਕਰੋੜ ਦੀ ਕਮਾਈ ਕੀਤੀ ਸੀ। ਇਸ ਸਾਲ ਕਟਰੀਨਾ ਹੁਣ ਅਕਸ਼ੈ ਕੁਮਾਰ ਦੀ ਫਿਲਮ ਸੂਰਿਆਵੰਸ਼ੀ ਵਿੱਚ ਨਜ਼ਰ ਆਵੇਗੀ, ਜਿਸ ਨੂੰ ਰੋਹਿਤ ਸ਼ੈੱਟੀ ਡਾਇਰੈਕਟ ਕਰ ਰਹੇ ਹਨ।



ਇਸ ਤੋਂ ਇਲਾਵਾ ਸਾਲ 2019 ਵਿਚ ਹੀ ਕੈਟਰੀਨਾ ਕੈਫ ਰੀਬੌਕ ਦੀ ਬ੍ਰਾਂਡ ਅੰਬੈਸਡਰ ਬਣ ਗਈ। ਇਸ ਤੋਂ ਇਲਾਵਾ ਲੈਨਸਕਾਰਟ, ਟ੍ਰੋਪਿਕਨਾ, ਸਲਾਈਸ ਵਰਗੇ ਬ੍ਰਾਂਡਜ਼ ਦੇ ਵਿਗਿਆਪਨ ਲਈ ਉਹ ਵੱਡੀ ਰਕਮ ਲੈਂਦੀ ਹੈ। ਇੱਕ ਚੰਗੀ ਅਭਿਨੇਤਰੀ ਹੋਣ ਦੇ ਨਾਲ-ਨਾਲ ਕੈਟਰੀਨਾ ਕੈਫ ਇੱਕ ਕਾਰੋਬਾਰੀ ਵੀ ਹੈ। ਉਸਨੇ ਆਪਣੇ ਬਿਊਟੀ ਬ੍ਰਾਂਡ ਨੂੰ ਸਾਲ 2018 ਵਿੱਚ ਲਾਂਚ ਕੀਤਾ।

ਹੁਣ ਜਾਣੋ ਕਮਾਈ ਕਿਥੇ ਹੁੰਦੀ ਖ਼ਰਚ:

ਘਰ- ਕੈਟਰੀਨਾ ਕੈਫ ਨੇ ਮੁੰਬਈ ਦੇ ਅੰਧੇਰੀ ਖੇਤਰ ‘ਚ ਇੱਕ ਘਰ ਖਰੀਦਿਆ ਹੈ, ਜਿੱਥੇ ਉਹ ਆਪਣੀ ਭੈਣ ਨਾਲ ਰਹਿੰਦੀ ਹੈ। ਉਹ ਅਕਸਰ ਆਪਣੇ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

ਕਾਰ- ਜਦੋਂ ਗੱਡੀਆਂ ਦੀ ਗੱਲ ਆਉਂਦੀ ਹੈ ਤਾਂ ਕੈਟਰੀਨਾ ਦੀ ਪਸੰਦ ਕਾਫ਼ੀ ਮਹਿੰਗੀ ਹੈ। ਸਾਲ 2019 ਵਿੱਚ ਕੈਟਰੀਨਾ ਨੇ ਆਪਣੇ ਲਈ 2.65 ਕਰੋੜ ਦੀ ਰੇਂਜ ਰੋਵਰ ਕਾਰ ਖਰੀਦੀ। ਇਸ ਤੋਂ ਇਲਾਵਾ ਉਸ ਕੋਲ ਇੱਕ ਆਡੀ ਕਿਊ7 ਵੀ ਹੈ, ਜਿਸਦੀ ਕੀਮਤ ਲਗਪਗ 1 ਕਰੋੜ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904