ਬਾਕੀ ਟੀਵੀ ਸ਼ੋਅਜ਼ ਦੇ ਨਾਲ ਨਾਲ 'ਦਿ ਕਪਿਲ ਸ਼ਰਮਾ ਸ਼ੋਅ' ਦੀ ਸ਼ੂਟਿੰਗ ਵੀ ਅੱਜ ਤੋਂ ਸ਼ੁਰੂ ਹੋ ਚੁਕੀ ਹੈ। ਕੋਰੋਨਾਵਾਇਰਸ ਕਰਕੇ ਜਦ ਤੋਂ ਲੌਕਡਾਊਨ ਹੋਇਆ ਓਦੋ ਤੋਂ ਹੀ ਕਪਿਲ ਦੇ ਸ਼ੋਅ ਦੀ ਸ਼ੂਟਿੰਗ ਬੰਦ ਸੀ। ਤੇ ਅੱਜ ਤਕਰੀਬਨ 125 ਦਿਨਾਂ ਬਾਅਦ 'ਦਿ ਕਪਿਲ ਸ਼ਰਮਾ ਸ਼ੋਅ' ਦਿ ਸ਼ੂਟਿੰਗ ਦੁਬਾਰਾ ਸ਼ੁਰੂ ਹੋਈ ਹੈ। ਆਪਣੇ ਸ਼ੋਅ ਦੀ ਦੁਬਾਰਾ ਸ਼ੂਟਿੰਗ ਸ਼ੁਰੂ ਹੋਣ ਦੀ ਜਾਣਕਾਰੀ ਆਪ ਕਪਿਲ ਸ਼ਰਮਾ ਨੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀ।



ਅੱਜ ਸ਼ਨੀਵਾਰ 18 ਜੁਲਾਈ ਤੋਂ 'ਦਿ ਕਪਿਲ ਸ਼ਰਮਾ ਸ਼ੋਅ' ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਸੈੱਟ 'ਤੇ ਸ਼ੂਟਿੰਗ ਲਈ ਸਾਵਧਾਨੀਆਂ ਦਾ ਧਿਆਨ ਰੱਖਿਆ ਜਾ ਰਿਹਾ ਹੈ। ਕਪਿਲ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੋਅ ਦੀ ਕਾਸਟ ਸੁਮੋਨਾ ਚੱਕਰਵਰਤੀ ਤੇ ਭਾਰਤੀ ਸਿੰਘ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਸ਼ੋਅ ਦੇ ਸੈੱਟ ਵਿੱਚ ਦਾਖਲ ਹੋਣ ਲਈ ਕਿੰਝ ਆਪਣੇ ਆਪ ਨੂੰ ਨੇਟਾਈਜ਼ ਕਰ ਰਹੇ ਹਨ।


SSR Suicide Case: ਕੰਗਨਾ ਰਣੌਤ ਨੇ ਕਹੀ ਵੱਡੀ ਗੱਲ, ਕਿਹਾ ਜੇ ਨਹੀਂ ਸਾਬਿਤ ਕਰ ਪਾਈ ਤਾਂ ਵਾਪਿਸ ਕਰ ਦਵਾਂਗੀ 'ਪਦਮਸ਼੍ਰੀ' ਐਵਾਰਡ


ਅੱਜ ਇਨ੍ਹਾਂ ਕਲਾਕਾਰਾਂ ਦਾ  ਸੈੱਟ 'ਤੇ ਪਹਿਲਾ ਦਿਨ ਹੈ, ਤੇ ਇਕ ਵਾਰ ਫਿਰ ਤੋਂ ਸ਼ੋਅ ਲਈ ਕੰਮ ਸ਼ੁਰੂ ਕਰਨ ਜਾ ਰਹੇ ਹਨ ਅਤੇ ਸੈਟ 'ਤੇ ਖੁਸ਼ੀ ਉਨ੍ਹਾਂ ਦੇ ਚਿਹਰੇ 'ਤੇ ਸਾਫ ਦਿਖਾਈ ਦੇ ਰਹੀ ਹੈ। ਕਪਿਲ ਨੇ ਇਨ੍ਹਾਂ ਕਲਾਕਾਰਾਂ ਦੀ ਸੈੱਟ 'ਤੇ ਐਂਟਰੀ ਵੇਲੇ ਦੀ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਸੈੱਟ 'ਤੇ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਇਹੀ ਨਹੀਂ ਸੈੱਟ 'ਤੇ ਆਪਣੇ ਕਿਰਦਾਰਾਂ 'ਚ ਤਿਆਰ ਹੋ ਕੇ ਕਪਿਲ ਨੇ ਭਾਰਤੀ ਸਿੰਘ ਨਾਲ ਇਕ ਕਿਊਟ ਵੀਡੀਓ ਵੀ ਸ਼ੇਅਰ ਕੀਤੀ ਹੈ।



ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਚ ਆਦਿਤਿਆ ਚੋਪੜਾ ਤੋਂ ਹੋਈ ਪੁੱਛਗਿੱਛ, ਹੋਣਗੇ ਵੱਡੇ ਖ਼ੁਲਾਸੇ!

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ