ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ 'ਚ ਹਰ ਉਸ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜੋ ਸੁਸ਼ਾਂਤ ਦੇ ਬਹੁਤ ਨੇੜੇ ਸੀ ਜਾਂ ਜਿਨ੍ਹਾਂ ਨਾਲ ਸੁਸ਼ਾਂਤ ਨੇ ਕੰਮ ਕੀਤਾ ਸੀ। ਇਸੇ ਮਾਮਲੇ 'ਚ ਅੱਜ ਯਸ਼ਰਾਜ ਫ਼ਿਲਮਜ਼ ਦੇ ਮਾਲਿਕ ਆਦਿਤਿਆ ਚੋਪੜਾ ਤੋਂ ਮੁੰਬਈ ਦੇ ਵਰਸੋਵਾ ਪੁਲਿਸ ਸਟੇਸ਼ਨ 'ਚ ਸੁਸ਼ਾਂਤ ਬਾਰੇ ਪੁੱਛਗਿੱਛ ਕੀਤੀ ਗਈ ਹੈ ਤੇ ਆਦਿਤਿਆ ਚੋਪੜਾ ਦੇ ਬਿਆਨ ਲਏ ਗਏ ਹਨ। ਇਨ੍ਹਾਂ ਬਿਆਨਾਂ 'ਚ ਕੀ ਕੁਝ ਕਿਹਾ ਗਿਆ ਹੈ ਫਿਲਹਾਲ ਉਸਦਾ ਖੁਲਾਸਾ ਅਜੇ ਨਹੀਂ ਹੋਇਆ।


ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੀ ਬਿਗ ਬਜਟ ਫਿਲਮ 'ਪਾਨੀ' ਵੀ ਯਸ਼ਰਾਜ ਨਾਲ ਕਰਨੀ ਸੀ ਜਿਹੜੀ ਕੀ ਨਹੀਂ ਹੋਈ। ਇਸ ਦੀ ਤਿਆਰੀ ਸੁਸ਼ਾਂਤ ਨੇ ਲਗਭਗ ਡੇਢ ਸਾਲ ਕੀਤੀ। ਇਹ ਫਿਲਮ ਸ਼ੇਖਰ ਕਪੂਰ ਵਲੋਂ ਡਾਇਰੈਕਟ ਕੀਤੀ ਜਾਣੀ ਸੀ। ਇਸ ਤੋਂ ਇਲਾਵਾ ਸੁਸ਼ਾਂਤ ਨੇ ਯਸ਼ਰਾਜ ਨਾਲ ਦੋ ਫ਼ਿਲਮਾਂ ਕੀਤੀਆਂ ਸੀ , ਪਹਿਲੀ 'ਸ਼ੁੱਧ ਦੇਸੀ ਰੋਮਾਂਸ' ਜਿਸ ਦੇ ਲਈ ਸੁਸ਼ਾਂਤ ਨੂੰ 30 ਲੱਖ ਰੁਪਏ ਦਿਤੇ ਗਏ ਸੀ ਤੇ ਦੂਜੀ ਫਿਲਮ  'ਡਿਟੈਕਟਿਵ ਬਿਯੋਮਕੇਸ਼ ਬਕਸ਼ੀ' ਸੀ ਜਿਸ ਲਈ ਸੁਸ਼ਾਂਤ ਨੂੰ 60 ਲੱਖ 'ਚ ਸਾਈਨ ਕੀਤਾ ਗਿਆ ਸੀ।


ਵੱਡੇ ਨਾਮਾ ਦੀ ਗੱਲ ਕਰੀਏ ਤਾਂ ਆਦਿਤਿਆ ਚੋਪੜਾ ਤੋਂ ਪਹਿਲਾ ਮੁੰਬਈ ਪੁਲਿਸ ਨੇ ਸੰਜੇ ਲੀਲਾ ਬੰਸਾਲੀ ਨੂੰ ਵੀ ਪੁਲਿਸ ਸਟੇਸ਼ਨ ਬੁਲਾ ਕੇ ਪੁੱਛਗਿੱਛ ਕੀਤੀ ਸੀ ਤੇ ਉਨ੍ਹਾਂ ਦੇ ਬਿਆਨ ਲਏ ਗਏ ਸੀ। ਕੁਝ ਦਿਨ ਪਹਿਲਾ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫ੍ਰੇਂਡ ਰਿਆ ਚਕ੍ਰਵਰਤੀ ਨੇ ਇਸ ਮਾਮਲੇ ਦੀ CBI ਜਾਂਚ ਦੀ ਮੰਗ ਕੀਤੀ ਹੈ |