ਮੁੰਬਈ: ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਤੋਂ ਬਾਅਦ ਕੋਰੋਨਾ ਮਰੀਜ਼ ਐਸ਼ਵਰਿਆ ਰਾਏ ਬੱਚਨ ਨੂੰ ਆਪਣੀ ਬੇਟੀ ਆਰਾਧਿਆ ਦੇ ਨਾਲ ਸ਼ੁੱਕਰਵਾਰ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਰਾਤ ਨੂੰ ਤੇਜ਼ ਬੁਖਾਰ, ਸਾਹ ਚੜ੍ਹਨ ਅਤੇ ਗਲੇ 'ਚ ਹਲਕੇ ਦਰਦ ਕਾਰਨ ਉਨ੍ਹਾਂ ਦੇ ਨਿੱਜੀ ਡਾਕਟਰ ਨੇ ਹਸਪਤਾਲ 'ਚ ਦਾਖਲ ਹੋਣ ਦੀ ਸਲਾਹ ਦਿੱਤੀ ਸੀ, ਜਦਕਿ ਆਰਾਧਿਆ ਨੂੰ ਵੀ ਹਲਕਾ ਬੁਖਾਰ ਸੀ ਪਰ ਹੁਣ ਉਨ੍ਹਾਂ ਦੋਵਾਂ ਦਾ ਬੁਖਾਰ ਘੱਟ ਹੈ ਅਤੇ ਸਥਿਤੀ ਸਥਿਰ ਦੱਸੀ ਜਾ ਰਹੀ ਹੈ।


ਏਬੀਪੀ ਨਿਊਜ਼ ਨੂੰ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਰਾਤ ਨੂੰ ਐਸ਼ਵਰਿਆ ਰਾਏ ਦਾ ਬੁਖਾਰ ਕਾਫ਼ੀ ਹੱਦ ਤੱਕ ਘੱਟ ਗਿਆ ਹੈ ਅਤੇ ਆਰਾਧਿਆ ਦਾ ਬੁਖਾਰ ਹਟ ਗਿਆ ਹੈ ਅਤੇ ਦੋਵਾਂ ਦੀ ਹਾਲਤ ਸਥਿਰ ਹੈ। ਐਸ਼ਵਰਿਆ ਰਾਏ ਨੂੰ ਇਨਫੈਕਸ਼ਨ ਕਾਰਨ ਜ਼ੁਕਾਮ-ਖੰਘ ਵੀ ਕਾਫੀ ਵਧ ਗਈ ਸੀ, ਜੋ ਦਵਾਈਆਂ ਦੇਣ ਤੋਂ ਬਾਅਦ ਕਾਫ਼ੀ ਹੱਦ ਤਕ ਘੱਟ ਗਈ ਹੈ।

ਬ੍ਰੇਕਿੰਗ: ਐਸ਼ਵਰਿਆ ਰਾਏ ਬੱਚਨ 'ਤੇ ਅਰਾਧਿਆ ਵੀ ਹਸਪਤਾਲ 'ਚ ਭਰਤੀ

ਏਬੀਪੀ ਨਿਊਜ਼ ਨੂੰ ਜਾਣਕਾਰੀ ਮਿਲੀ ਹੈ ਕਿ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨੂੰ ਹਸਪਤਾਲ ਦੀ ਇਮਾਰਤ ਦੇ ਉਸੇ ਵਿੰਗ 'ਚ ਇਕੋ ਵਾਰਡ 'ਚ ਆਈਸੋਲੇਸਟ ਕੀਤਾ ਗਿਆ ਹੈ, ਪਰ ਐਸ਼ਵਰਿਆ ਅਤੇ ਆਰਾਧਿਆ ਨੂੰ ਇਕ ਵੱਖਰੇ ਵਾਰਡ 'ਚ ਆਈਸੋਲੇਸਟ ਕੀਤਾ ਗਿਆ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ