ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟੋਰਲ ਰੇਖਾ ਕੋਲ ਪਾਕਿਸਤਾਨੀ ਫੌਜ ਨੇ ਗੋਲ਼ੀਬਾਰੀ ਕਰਕੇ ਸੀਜ਼ਫਾਇਰ ਦੀ ਉਲੰਘਣਾ ਕੀਤੀ। ਜਿਸ 'ਚ ਇਕੋ ਪਰਿਵਾਰ ਦੇ ਤਿੰਨ ਜਣਿਆਂ ਦੀ ਮੌਤ ਹੋ ਗਈ। ਕਰੀਬ 9 ਵੱਜ ਕੇ 20 ਮਿੰਟ ਤੇ ਪਾਕਿਸਤਾਨ ਨੇ ਜ਼ਿਲ੍ਹੇ ਦੇ ਗੁਲਪੁਰ ਸੈਕਟਰ ਦੇ ਖਾਰੀ-ਕਰਮਾਰਾ ਪਿੰਡ ਚ ਛੋਟੇ ਹਥਿਆਰਾਂ ਤੇ ਮੋਰਟਾਰ ਨਾਲ ਗੋਲ਼ੀਬਾਰੀ ਕੀਤੀ।
ਰੱਖਿਆ ਅਧਿਕਾਰੀ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਨੇ ਕੰਟਰੋਲ ਰੇਖਾ ਨਾਲ ਲੱਗਦੇ ਰਿਹਾਇਸ਼ੀ ਇਲਾਕਿਆਂ 'ਚ ਭਾਰੀ ਗੋਲ਼ੀਬਾਰੀ ਕੀਤੀ।
ਇਕ ਗੋਲ਼ਾ ਕਰਮਾਨਾ ਪਿੰਡ ਦੇ ਇਕ ਮਕਾਨ 'ਚ ਫਟਿਆ ਜਿਸ ਨਾਲ ਮੁਹੰਮਦ ਰਫੀਕ, ਉਨ੍ਹਾਂ ਦੀ ਪਤਨੀ ਰਾਫੀਆ ਅਤੇ ਬੇਟੇ ਇਰਫਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਕਈ ਮਕਾਨ ਨੁਕਸਾਨੇ ਗਏ ਤੇ ਕਈ ਹੋਰ ਲੋਕ ਜ਼ਖ਼ਮੀ ਹੋਣ ਦੀ ਵੀ ਖਬਰ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ