ਨਵੀਂ ਦਿੱਲੀ: ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਉਤਰ ਤੇ ਪੂਰਬ ਉੱਤਰ 'ਚ ਭਾਰੀ ਬਾਰਸ਼ ਹੋਣ ਦਾ ਅਨੁਮਾਨ ਲਾਇਆ ਹੈ। ਮੌਸਮ ਵਿਭਾਗ ਨੇ ਪੰਜਾਬ, ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਤੇ ਬਿਹਾਰ ਲਈ ਆਰੇਂਜ਼ ਅਲਰਟ ਜਾਰੀ ਕੀਤਾ ਹੈ। ਪੱਛਮੀ ਬੰਗਾਲ, ਅਸਮ ਤੇ ਮੇਘਾਲਿਆ ਲਈ 19 ਤੋਂ 21 ਜੁਲਾਈ ਤਕ ਰੈੱਡ ਅਲਰਟ ਜਾਰੀ ਕੀਤਾ ਹੈ। ਅਰੁਣਾਚਲ ਪ੍ਰਦੇਸ਼ ਲਈ 19 ਤੋਂ 20 ਜੁਲਾਈ ਤਕ ਰੈੱਡ ਅਲਰਟ ਤੇ 21 ਜੁਲਾਈ ਲਈ ਆਰੇਂਜ਼ ਅਲਰਟ ਜਾਰੀ ਕੀਤਾ ਹੈ।


ਮੌਸਮ ਵਿਭਾਗ ਮੁਤਾਬਕ ਅਸਮ 'ਚ ਹੜ੍ਹਾਂ ਦੀ ਸਥਿਤੀ ਹੋਰ ਵਿਗੜ ਸਕਦੀ ਹੈ ਜਿੱਥੇ 33 'ਚੋਂ 27 ਜ਼ਿਲ੍ਹਿਆਂ 'ਚ 39.8 ਲੱਖ ਤੋਂ ਜ਼ਿਆਦਾ ਲੋਕ ਵੀਰਵਾਰ ਨੂੰ ਹੜ੍ਹਾਂ ਨਾਲ ਬੇਹਾਲ ਸਨ। ਇਸ ਸਾਲ ਸੂਬੇ 'ਚ ਹੜ੍ਹ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ ਹੁਣ ਤਕ 102 ਲੋਕ ਆਪਣੀ ਜਾਨ ਗਵਾ ਚੁੱਕੇ ਹਨ।


ਪਾਕਿਸਤਾਨ ਨੇ ਕੀਤੀ ਗੋਲ਼ੀਬਾਰੀ ਦੀ ਉਲੰਘਣਾ, ਇਕੋ ਪਰਿਵਾਰ ਦੇ ਤਿੰਨ ਜਣਿਆਂ ਦੀ ਮੌਤ


ਆਈਐਮਡੀ ਨੇ ਕਿਹਾ ਮਾਨਸੂਨ 18 ਜੁਲਾਈ ਤੋਂ ਹਿਮਾਲਿਆ ਦੇ ਨੇੜਲੇ ਖੇਤਰਾਂ 'ਚ ਹੌਲੀ-ਹੌਲੀ ਵਧਣਾ ਸ਼ੁਰੂ ਕਰ ਸਕਦਾ ਹੈ। ਉੱਤਰੀ ਭਾਰਤ 'ਚ 18 ਤੋਂ 20 ਜੁਲਾਈ ਅਤੇ ਪੂਰਬ ਉੱਤਰ 'ਚ 18 ਤੋਂ 21 ਜੁਲਾਈ ਤਕ ਭਾਰੀ ਬਾਰਸ਼ ਹੋ ਸਕਦੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ