ਮੁੰਬਈ: ਐਸ਼ਵਰਿਆ ਰਾਏ ਬੱਚਨ ਅਤੇ ਉਨ੍ਹਾਂ ਦੀ ਬੇਟੀ ਅਰਾਧਿਆ ਨੂੰ ਵੀ ਨਾਨਾਵਤੀ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ।ਇਸ ਤੋਂ ਪਹਿਲਾ ਐਤਵਾਰ ਨੂੰ ਇਹ ਦੋਨਾਂ ਦੀ ਕੋਰੋਨਾ ਰਿਪੋਰਟ ਪੋਜ਼ੇਟਿਵ ਆਈ ਸੀ।ਪਰ ਉਹ ਦੋਨੋਂ ਹੋਮ ਕੁਆਰੰਟੀਨ ਕੀਤਾ ਗਿਆ ਸੀ।ਅੱਜ ਅਚਾਨਕ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

ਇਸ ਤੋਂ ਪਹਿਲਾਂ ਸ਼ਨੀਵਾਰ ਦੇਰ ਰਾਤ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਹੋਣ ਮਗਰੋਂ ਨਾਨਾਵਤੀ 'ਚ ਭਰਤੀ ਕੀਤੇ ਗਏ ਸਨ।