ਨਵੀਂ ਦਿੱਲੀ: ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਸੰਯੁਕਤ ਰਾਸ਼ਟਰ ਆਰਥਿਕ ਅਤੇ ਸਮਾਜਿਕ ਪਰਿਸ਼ਦ (UNSEC) ਦੇ ਸਾਲਾਨਾ ਉੱਚ ਪੱਧਰੀ ਸੈਗਮੈਂਟ ਵਿੱਚ ਸੰਬੋਧਨ ਕਰਨਗੇ।ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (UNSEC)ਦੀ ਆਰਜ਼ੀ ਮੈਂਬਰਸ਼ਿਪ ਹਾਸਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਇਹ ਪਹਿਲਾ ਸੰਬੋਧਨ ਹੈ। ਪ੍ਰਧਾਨਮੰਤਰੀ ਨੇ ਇਸ ਤੋਂ ਪਹਿਲਾਂ ਜਨਵਰੀ 2016 ਵਿੱਚ ECOSOC ਦੀ 70 ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਮੁੱਖ ਭਾਸ਼ਣ ਦਿੱਤਾ ਸੀ।


10 ਸਾਲਾ ਬੱਚੇ ਨੇ 30 ਸਕਿੰਟਾਂ 'ਚ ਉਡਾਏ 10 ਲੱਖ, ਘਟਨਾ ਸੀਸੀਟੀਵੀ 'ਚ ਕੈਦ

ਪ੍ਰਧਾਨ ਮੰਤਰੀ ਸਵੇਰੇ 9.30 ਵਜੇ ਤੋਂ ਸਵੇਰੇ 11.30 ਵਜੇ (ਸਥਾਨਕ ਸਮੇਂ) ਦੇ ਵਿਚਕਾਰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਵਿੱਚ ਇੱਕ ਮੁੱਖ ਭਾਸ਼ਣ ਦੇਣਗੇ। ਭਾਰਤੀ ਸਮੇਂ ਅਨੁਸਾਰ, ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ ਰਾਤ ਦੇ ਸਾਢੇ ਅੱਠ ਵਜੇ ਹੋਵੇਗਾ। ਉਹ ਨਾਰਵੇ ਦੇ ਪ੍ਰਧਾਨਮੰਤਰੀ ਅਤੇ ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਐਂਟੋਨੀਓ ਗੁਟੇਰੇਜ਼ ਨਾਲ ਸਮਾਪਤੀ ਸੈਸ਼ਨ ਵਿੱਚ ਭਾਸ਼ਣ ਦੇਣਗੇ।

ਕੋਰੋਨਾ ਨੇ ਕੱਢਿਆ ਕੈਨੇਡਾ-ਅਮਰੀਕਾ ਜਾਣ ਦਾ ਕੀੜਾ, ਨੌਜਵਾਨਾਂ ਨੇ ਕੀਤੀ ਤੌਬਾ
ਇਸ ਸਲਾਨਾ ਉੱਚ-ਪੱਧਰੀ ਹਿੱਸੇ ਵਿੱਚ ਸਰਕਾਰ, ਨਿੱਜੀ ਖੇਤਰ, ਸਿਵਲ ਸੁਸਾਇਟੀ ਅਤੇ ਵਿਦਿਅਕ ਖੇਤਰਾਂ ਦੇ ਉੱਚ-ਪੱਧਰੀ ਨੁਮਾਇੰਦਿਆਂ ਦਾ ਇੱਕ ਵੰਨ ਸੁਵੰਨਾ ਸਮੂਹ ਸ਼ਾਮਲ ਹੈ। ਇਸ ਸਾਲ ਦੇ ਉੱਚ ਪੱਧਰੀ ਸੈਗਮੈਂਟ ਦਾ ਵਿਸ਼ਾ ਹੈ


"ਕੋਵਿਡ -19 ਤੋਂ ਬਾਅਦ ਬਹੁਪੱਖੀਵਾਦ: 75ਵੀਂ ਵਰ੍ਹੇਗੰਢ 'ਤੇ ਸਾਨੂੰ ਕਿਸ ਤਰ੍ਹਾਂ ਦੇ ਸੰਯੁਕਤ ਰਾਸ਼ਟਰ ਦੀ ਜ਼ਰੂਰਤ ਹੈ।"



ਸਿਟੀ ਬਿਊਟੀਫੁੱਲ ‘ਚ ਦੌੜੇਗੀ ਕਲਰਫੁੱਲ ਕਾਰ, ਲੰਬੀ ਖੱਜਲ ਖੁਆਰੀ ਤੋਂ ਬਾਅਦ ਮਿਲੀ ਹਰੀ ਝੰਡੀ

ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ