ਨਵੀਂ ਦਿੱਲੀ: ਆਪਣੀਆਂ ਖੂਬਸੂਰਤ ਹਰਕਤਾਂ ਦੇ ਜ਼ੋਰ 'ਤੇ ਪੁਲਿਸ ਪ੍ਰਸ਼ਾਸਨ ਨੂੰ ਚਕਮਾ ਦੇਣ ਵਾਲੀ ਸੋਨੂੰ ਪੰਜਾਬਣ ਨੂੰ ਕੁਝ ਲੋਕ ਵਿਸ਼ ਕਨੀਆ ਕਹਿੰਦੇ ਹਨ ਤੇ ਕੁਝ ਰਾਜਕੁਮਾਰੀ। ਉੱਚਾ ਕੱਦ, ਆਧੁਨਿਕ ਜੀਵਨ ਸ਼ੈਲੀ ਅਤੇ ਵਧੀਆ ਅੰਗਰੇਜ਼ੀ ਬੋਲਣ ਵਾਲੀ ਸੋਨੂੰ ਪੰਜਾਬਣ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਦੇਹਵਪਾਰ ਦਾ ਦੋਸ਼ੀ ਠਹਿਰਾਇਆ ਹੈ। ਦੋਸ਼ੀ ਸਾਬਤ ਹੋਣ ਤੋਂ ਬਾਅਦ ਅਜਿਹਾ ਲਗਦਾ ਹੈ ਕਿ ਸੋਨੂੰ ਪੰਜਾਬਣ ਡੇਢ ਦਹਾਕਿਆਂ ਦਾ ਕਾਰੋਬਾਰ ਦਾ ਸਾਮਰਾਜ ਖ਼ਤਮ ਕਰ ਹੋ ਜਾਵੇਗਾ।

ਇਹ ਕਿਹਾ ਜਾਂਦਾ ਹੈ ਕਿ ਕਦੇ ਕਾਲਜ ਜਾਣ ਵਾਲੀ ਗੀਤਾ ਅਰੋੜਾ ਉਰਫ ਸੋਨੂੰ ਪੰਜਾਬਣ ਨੇ ਕਤਲ ਵਿੱਚ ਨਾਂ ਆਉਣ ਤੋਂ ਬਾਅਦ ਰੋਹਤਕ (ਹਰਿਆਣਾ) ਦੇ ਇੱਕ ਮਸ਼ਹੂਰ ਗੈਂਗਸਟਰ ਵਿਜੇ ਨਾਲ ਪ੍ਰੇਮ ਵਿਆਹ ਕੀਤਾ ਸੀ। ਵਿਜੇ ਯੂਪੀ ਦੇ ਖੌਫ਼ਨਾਕ ਹਿਸ਼ਟਰੀ-ਸ਼ੀਟਰ ਸ੍ਰੀ ਪ੍ਰਕਾਸ਼ ਸ਼ੁਕਲਾ ਦਾ ਕਰੀਬੀ ਸੀ, ਜਿਸ ਦਾ 1998 ਵਿੱਚ ਯੂਪੀ ਦੇ ਗਾਜ਼ੀਆਬਾਦ ਵਿੱਚ ਐਂਕਾਊਂਟਰ ਹੋ ਗਿਆ ਸੀ।

ਇਸ ਤੋਂ ਬਾਅਦ ਸੋਨੂੰ ਪੰਜਾਬਣ ਨਜਫਗੜ ਦੇ ਦੀਪਕ ਨਾਂ ਦੇ ਵਾਹਨ ਚੋਰ ਦੇ ਨਜ਼ਦੀਕ ਆਈ, ਪਰ 2003 ਵਿਚ ਅਸਾਮ ਪੁਲਿਸ ਨੇ ਇੱਕ ਮੁਕਾਬਲੇ ਵਿਚ ਦੀਪਕ ਨੂੰ ਮਾਰ ਦਿੱਤਾ। ਦੱਸ ਦੇਈਏ ਕਿ 2003 ਤੱਕ ਗੀਤਾ ਨੂੰ ਚੋਪੜਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

ਦੀਪਕ ਦੇ ਮੁਕਾਬਲੇ ਤੋਂ ਬਾਅਦ ਗੀਤਾ ਸਹਾਰਾ ਲੱਭਣ ਗਈ ਅਤੇ ਸੋਨੂੰ ਨੇ ਦੀਪਕ ਦੇ ਭਰਾ ਹੇਮੰਤ ਨਾਲ ਵਿਆਹ ਕਰਵਾ ਲਿਆ। ਦਰਅਸਲ ਗੀਤਾ ਨੇ ਨਵਾਂ ਨਾਂ ਸੋਨੂੰ ਪੰਜਾਬਣ ਹੇਮੰਤ ਨਾਲ ਵਿਆਹ ਤੋਂ ਬਾਅਦ ਹੀ ਮਿਲਿਆ। ਇੱਥੇ ਸੋਨੂੰ ਨਾਲ ਵੀ ਇਹੀ ਵਾਪਰਿਆ, ਸਾਲ 2006 ਵਿੱਚ ਗੁੜਗਾਓ ਪੁਲਿਸ ਨੇ ਵੀ ਹੇਮੰਤ ਨੂੰ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ।

ਹੇਮੰਤ ਦੇ ਕਤਲ ਤੋਂ ਬਾਅਦ ਅਸ਼ੋਕ ਬੰਟੀ ਨਾਂ ਦੇ ਇੱਖ ਅਪਰਾਧੀ ਦਾ ਸੋਨੂੰ ਪੰਜਾਬਣ ਨਾਲ ਟਕਰਾ ਹੋਇਆ। ਇਹ ਅਸ਼ੋਕ ਹੀ ਸੀ ਜਿਸ ਨੇ ਸੋਨੂੰ ਨੂੰ ਵੇਸਵਾ ਦੇ ਧੰਦੇ ਵਿੱਚ ਪਾਇਆ। ਕੁਝ ਸਾਲਾਂ ਬਾਅਦ ਦਿਲਸ਼ਾਦ ਗਾਰਡਨ ਪੁਲਿਸ ਨੇ ਇੱਕ ਮੁਕਾਬਲੇ ਵਿੱਚ ਅਸ਼ੋਕ ਬੰਟੀ ਨੂੰ ਮਾਰ ਦਿੱਤਾ।

ਇਸ ਤੋਂ ਬਾਅਦ ਸੋਨੂੰ ਪੰਜਾਬਣ ਨੇ ਖੁਦ ਵੇਸਵਾ ਦੇ ਧੰਦੇ ਵਿਚ ਕਦਮ ਰੱਖ ਲਿਆ। ਹੌਲੀ-ਹੌਲੀ ਉਸਨੇ ਦੇਸ਼ ਭਰ ਵਿੱਚ ਆਪਣਾ ਕਾਰੋਬਾਰ ਫੈਲਇਆ ਅਤੇ ਕਰੋੜਾਂ ਦੀ ਮਾਲਕਣ ਬਣ ਗਈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904