ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਐਡਵੋਕੇਟ ਰੀਪਕ ਕਾਂਸਲ ਦੀ ਕੋਰਟ ਰਜਿਸਟਰੀ ‘ਤੇ ਪੱਖਪਾਤ ਕਰਨ ਦੀ ਪਟੀਸ਼ਨ ਖਾਰਜ ਕਰਦਿਆਂ ਉਨ੍ਹਾਂ ‘ਤੇ 100 ਰੁਪਏ ਜੁਰਮਾਨਾ ਲਾਇਆ ਗਿਆ ਹੈ। ਇਸ ਫੈਸਲੇ ਤੋਂ ਬਾਅਦ ਹੁਣ ਕਾਫੀ ਵਕੀਲ ਕਾਂਸਲ ਦੀ ਹਮਾਇਤ ‘ਚ ਉੱਤਰ ਆਏ ਹਨ। ਕਾਂਸਲ ਦੇ ਹਮਾਇਤੀ ਵਕੀਲ ਜੁਰਮਾਨਾ ਅਦਾ ਕਰਨ ਲਈ 50-50 ਪੈਸੇ ਦੇ ਸਿੱਕੇ ਇਕੱਠੇ ਕਰ ਰਹੇ ਹਨ। ਇਸ ‘ਚ ਖਾਸ ਗੱਲ ਇਹ ਹੈ ਕਿ ਇਹ ਵਕੀਲਾਂ ਦੇ ਫ਼ੈਸਲੇ ਪ੍ਰਤੀ ਵਿਰੋਧ ਜ਼ਾਹਰ ਕਰਨ ਦਾ ਵੱਖਰਾ ਤਰੀਕਾ ਵੀ ਹੈ।




ਅਦਾਲਤ ਵੱਲੋਂ ਜੁਰਮਾਨਾ ਸੁਣਾਏ ਜਾਣ ਤੋਂ ਅਗਲੇ ਦਿਨ 50 ਪੈਸੇ ਦੇ ਸਿੱਕੇ ਇਕੱਠੇ ਕਰਨ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ। ਜਦੋਂ 100 ਰੁਪਏ ਦੀ ਜੁਰਮਾਨਾ ਰਾਸ਼ੀ ਯਾਨੀ 200 ਸਿੱਕੇ ਇਕੱਠੇ ਕੀਤੇ ਜਾਣਗੇ ਤਾਂ ਉਹ ਰਜਿਸਟਰੀ ਵਿੱਚ ਜਮ੍ਹਾ ਹੋ ਜਾਣਗੇ।



ਇਸ ਕੇਸ ਵਿੱਚ ਆਪਣਾ ਵਿਰੋਧ ਦਰਜ ਕਰਾਉਣ ਦੇ ਇੱਛੁਕ ਵਕੀਲਾਂ ਨੂੰ ਇਕੱਠੇ ਕਰਨ ਲਈ ਇੱਕ ਵ੍ਹੱਟਸਐਪ ਗਰੁੱਪ ਵੀ ਬਣਾਇਆ ਗਿਆ। ਹੁਣ ਤੱਕ 200 ਵਕੀਲਾਂ ਨੇ ਇਸ ਵਿੱਚ ਸ਼ਾਮਲ ਹੋ ਕੇ ਕਾਂਸਲ ਦਾ ਸਮਰਥਨ ਜ਼ਾਹਰ ਕੀਤਾ ਹੈ।

ਦੱਸ ਦਈਏ ਕਿ ਕਾਂਸਲ ਨੇ “ਵਨ ਨੇਸ਼ਨ, ਵਨ ਰਾਸ਼ਨ ਕਾਰਡ” ਨਾਲ ਸਬੰਧਤ ਪਟੀਸ਼ਨ ਸੂਚੀਬੱਧ ਨਾ ਹੋਣ ‘ਤੇ ਦਾਇਰ ਕੀਤੀ ਸੀ। ਕਾਂਸਲ ਨੇ ਆਪਣੀ ਪਟੀਸ਼ਨ ਦੀ ਸੂਚੀ ਦੀ ਤੁਲਨਾ ਅਰਨਬ ਗੋਸਵਾਮੀ ਵੱਲੋਂ ਦਾਇਰ ਪਟੀਸ਼ਨ ਨਾਲ ਕੀਤੀ ਜਿਸ ਵਿੱਚ ਵੱਖ-ਵੱਖ ਸੂਬਿਆਂ ਵਿੱਚ ਉਸ ਵਿਰੁੱਧ ਦਾਇਰ ਕਈ ਐਫਆਈਆਰਜ਼ ਨੂੰ ਚੁਣੌਤੀ ਦਿੱਤੀ ਗਈ ਸੀ। ਗੋਸਵਾਮੀ ਦੀ ਪਟੀਸ਼ਨ ਇੱਕ ਦਿਨ ਵਿੱਚ ਲਿਸਟਡ ਹੋਈ ਸੀ ਤੇ ਅਦਾਲਤ ਨੇ ਸੁਣਵਾਈ ਵੀ ਕੀਤੀ ਸੀ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904