ਨਵੀਂ ਦਿੱਲੀ: ਆਈਟੀ ਕੰਪਨੀ ਐਚਸੀਐਲ ਟੈਕਨੋਲੌਜੀਜ਼ ਨੇ ਕਿਹਾ ਕਿ ਸ਼ਿਵ ਨਾਦਰ ਨੇ ਕੰਪਨੀ ਦੇ ਚੇਅਰਮੈਨ ਦੀ ਭੂਮਿਕਾ ਤੋਂ ਅਸਤੀਫਾ ਦੇ ਦਿੱਤਾ ਹੈ। ਸ਼ਿਵ ਨਾਦਰ ਦੀ ਬੇਟੀ ਰੋਸ਼ਨੀ ਨਾਦਰ ਮਲਹੋਤਰਾ ਤੁਰੰਤ ਪ੍ਰਭਾਵ ਨਾਲ ਉਨ੍ਹਾਂ ਦੀ ਥਾਂ ਲਏਗੀ। ਦੱਸ ਦਈਏ ਕਿ ਰੋਸ਼ਨੀ ਨਾਦਰ ਦੇਸ਼ ਦੀ ਸਭ ਤੋਂ ਅਮੀਰ ਔਰਤ ਹੈ। ਇਸ ਦੇ ਨਾਲ ਹੀ ਕੰਪਨੀ ਨੇ ਕਿਹਾ ਕਿ ਜੂਨ 2020 ਦੀ ਤਿਮਾਹੀ ਵਿੱਚ ਉਸ ਦਾ ਇਕੱਠਾ ਸ਼ੁੱਧ ਲਾਭ 31.7 ਪ੍ਰਤੀਸ਼ਤ ਦੇ ਵਾਧੇ ਨਾਲ 2925 ਕਰੋੜ ਰੁਪਏ ਰਿਹਾ।


ਕੰਪਨੀ ਦਾ ਮਾਲੀਆ 8.6 ਪ੍ਰਤੀਸ਼ਤ ਵਧ ਕੇ 17,841 ਕਰੋੜ ਰੁਪਏ ਹੋਇਆ:

ਐਚਸੀਐਲ ਟੈਕਨੋਲੌਜੀ ਨੇ ਸਟਾਕ ਮਾਰਕੀਟ ਨੂੰ ਦੱਸਿਆ ਕਿ ਕੰਪਨੀ ਨੇ ਅਪਰੈਲ-ਜੂਨ 2019 ਦੀ ਤਿਮਾਹੀ ਵਿਚ 2,220 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਸੀ। ਸਮੀਖਿਆ ਅਧੀਨ ਤਿਮਾਹੀ ਵਿਚ ਕੰਪਨੀ ਦਾ ਮਾਲੀਆ 8.6 ਪ੍ਰਤੀਸ਼ਤ ਵਧ ਕੇ 17,841 ਕਰੋੜ ਰੁਪਏ ਹੋ ਗਿਆ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਵਿੱਚ 16,425 ਕਰੋੜ ਰੁਪਏ ਸੀ। ਹਾਲਾਂਕਿ, ਮਾਰਚ 2020 ਦੀ ਤਿਮਾਹੀ ਦੇ ਮੁਕਾਬਲੇ ਆਮਦਨੀ ਵਿੱਚ ਲਗਪਗ ਚਾਰ ਪ੍ਰਤੀਸ਼ਤ ਦੀ ਕਮੀ ਆਈ ਹੈ।

ਇਸ ਦੇ ਨਾਲ ਹੀ ਕੰਪਨੀ ਨੇ ਕਿਹਾ ਕਿ ਬੋਰਡ ਆਫ਼ ਡਾਇਰੈਕਟਰਸ ਨੇ ਸ਼ਿਵ ਨਾਦਰ ਨੂੰ ਆਪਣੀ ਧੀ ਤੇ ਕੰਪਨੀ ਦੇ ਗੈਰ-ਕਾਰਜਕਾਰੀ ਡਾਇਰੈਕਟਰ ਰੋਸ਼ਨੀ ਨਾਦਰ ਮਲਹੋਤਰਾ ਨੂੰ ਬੋਰਡ ਤੇ ਕੰਪਨੀ ਦਾ ਚੇਅਰਮੈਨ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਕਿਹਾ ਕਿ ਸ਼ਿਵ ਨਾਦਰ ਨੇ ਅਹੁਦਾ ਛੱਡਣ ਦੀ ਇੱਛਾ ਜ਼ਾਹਰ ਕੀਤੀ ਸੀ। ਉਹ ਚੀਫ ਰਣਨੀਤੀ ਅਧਿਕਾਰੀ ਦੇ ਅਹੁਦੇ ਨਾਲ ਕੰਪਨੀ ਦੇ ਐਮਡੀ ਬਣੇ ਰਹਿਣਗੇ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904