ਗਿੱਪੀ ਗਰੇਵਾਲ ਨੇ ਫਿਲਮ ਇੰਡਸਟਰੀ 'ਚ ਪੂਰੇ ਕੀਤੇ 10 ਸਾਲ, ਵੀਡੀਓ ਰਾਹੀਂ ਸ਼ੇਅਰ ਕੀਤੀ ਜਰਨੀ ਦੀ ਝਲਕ
ਏਬੀਪੀ ਸਾਂਝਾ | 17 Jul 2020 12:25 PM (IST)
ਗਿੱਪੀ ਗਰੇਵਾਲ ਨੇ ਇੱਕ ਗਾਇਕ ਵਜੋਂ ਪੰਜਾਬੀ ਮਨੋਰੰਜਨ ਜਗਤ ਵਿੱਚ ਆਪਣਾ ਰਸਤਾ ਬਣਾਇਆ ਤੇ ਫਿਰ ਹੌਲੀ-ਹੌਲੀ ਉਹ ਇੱਕ ਐਕਟਰ ਬਣ ਗਿਆ।
ਚੰਡੀਗੜ੍ਹ: ਗਿੱਪੀ ਗਰੇਵਾਲ ਨੇ ਇੱਕ ਗਾਇਕ ਵਜੋਂ ਪੰਜਾਬੀ ਮਨੋਰੰਜਨ ਜਗਤ ਵਿੱਚ ਆਪਣਾ ਰਸਤਾ ਬਣਾਇਆ ਤੇ ਫਿਰ ਹੌਲੀ-ਹੌਲੀ ਉਹ ਇੱਕ ਐਕਟਰ ਬਣ ਗਿਆ। ਦੱਸ ਦਈਏ ਕਿ 10 ਸਾਲ ਪਹਿਲਾਂ 16 ਜੁਲਾਈ 2010 ਨੂੰ ਉਸ ਦੀ ਪਹਿਲੀ ਫਿਲਮ ‘ਮੇਲ ਕਰਾਦੇ ਰੱਬਾ’ ਨਾਲ ਗਿੱਪੀ ਨੇ ਵੱਡੇ ਪਰਦੇ ‘ਤੇ ਕਦਮ ਰੱਖਿਆ ਸੀ। ਹਾਲਾਂਕਿ ਉਸ ਨੇ ਫਿਲਮ ਵਿੱਚ ਇੱਕ ਨੈਗਟਿਵ ਭੂਮਿਕਾ ਨਿਭਾਈ। ਉਸ ਨੇ ਆਪਣੇ ਪ੍ਰਦਰਸ਼ਨ ਨਾਲ ਲੋਕਾਂ ਦੇ ਦਿਲਾਂ ‘ਤੇ ਆਪਣੀ ਛਾਪ ਛੱਡੀ। ਹੁਣ ਕੱਲ੍ਹ ਉਸ ਨੇ ਪੌਲੀਵੁੱਡ ਵਿੱਚ ਆਪਣਾ ਇੱਕ ਦਹਾਕਾ ਪੂਰਾ ਕੀਤਾ। ਗੱਪੀ ਇਸ ਮੌਕੇ ਭਾਵੁਕ ਹੋ ਗਏ ਤੇ ਉਨ੍ਹਾਂ ਨੇ ਹਰ ਇੱਕ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਦੀ ਇਸ ਯਾਤਰਾ ‘ਚ ਉਸ ਦਾ ਸਾਥ ਦਿੱਤਾ। 'ਮੇਲ ਕਰਾਦੇ ਰੱਬਾ' ਤੋਂ 'ਡਾਕਾ' ਤੱਕ ਆਪਣੀਆਂ ਫਿਲਮਾਂ ਦੀ ਵੀਡੀਓ ਕਲਿੱਪ ਸਾਂਝੀ ਕਰਦਿਆਂ ਗਿੱਪੀ ਗਰੇਵਾਲ ਨੇ ਲਿਖਿਆ "ਵਾਹਿਗੁਰੂ ਦੀ ਕ੍ਰਿਪਾ ਨਾਲ ਅੱਜ 10 ਸਾਲ ਹੋ ਗਏ। ਫਿਲਮ ਇੰਡਸਟਰੀ ‘ਤੇ 16 ਜੁਲਾਈ 2010 ਨੂੰ ਰਿਲੀਜ਼ ਹੋਈ ਸੀ ਪਹਿਲੀ ਫਿਲਮ ਮੇਲ ਕਾਰਮੇਲ ਕਰਾਦੇ ਰੱਬਾ @Navaniatsingh @jimmysheirgill @neerubajwa @kumartaurani @tips @rajan_batrashowbiz @dirarajrattan ਤੇ ਮੇਲ ਕਰਾਦੇ ਰੱਬਾ ਦੀ ਪੂਰੀ ਟੀਮ, ਸਭ ਤੋਂ ਵੱਧ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਏਨਾ ਪਿਆਰ ਦਿੱਤਾ।" ਇਸ ਮੌਕੇ ਗਿੱਪੀ ਨੂੰ ਵਧਾਈ ਦੇ ਸੰਦੇਸ਼ ਮਿਲੇ ਰਹੇ ਹਨ। ਇਸ ਦੌਰਾਨ ਗਿੱਪੀ ਗਰੇਵਾਲ ਨੇ ਆਪਣੀ ਅਗਲੀ ਫਿਲਮ ‘ਪਾਣੀ ‘ਚ ਮਧਾਨੀ’ ਦਾ ਐਲਾਨ ਵੀ ਕੀਤਾ। ਇਸ ਫਿਲਮ ‘ਚ ਗਿੱਪੀ ਦੀ ਜੋੜੀ ਇਸ ਦੀ ਪਹਿਲੀ ਫਿਲਮ ਦੀ ਕੋ-ਸਟਾਰ ਨੀਰੂ ਬਾਜਵਾ ਨਾਲ ਬਣੇਗੀ। ਦੱਸ ਦਈਏ ਕਿ ਫਿਲਮ ‘ਪਾਣੀ ‘ਚ ਮਧਾਨੀ’ ਅਗਲੇ ਸਾਲ 12 ਫਰਵਰੀ ਨੂੰ ਰਿਲੀਜ਼ ਹੋਵੇਗੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904