ਚੰਡੀਗੜ੍ਹ: ਬਾਲੀਵੁੱਡ ਦੇ ਨਾਲ-ਨਾਲ ਕੋਵਿਡ-19 ਦਾ ਪ੍ਰਕੋਪ ਪੰਜਾਬੀ ਇੰਡਸਟਰੀ ‘ਚ ਵੀ ਆਪਣਾ ਅਸਰ ਦਿਖਾ ਰਿਹਾ ਹੈ। ਅਮਿਤਾਭ ਬੱਚਨ, ਐਸ਼ਵਰਿਆ ਰਾਇ ਬੱਚਨ ਤੇ ਅਰਾਧਿਆ ਦਾ ਕੋਵਿਡ-19 ਟੈਸਟ ਪੌਜ਼ੇਟਿਵ ਆਉਣ ਤੋਂ ਬਾਅਦ ਸਿਤਾਰਿਆਂ ਵਿੱਚ ਦਹਿਸ਼ਤ ਪੈਦਾ ਹੋ ਗਈ ਹੈ। ਟੀਵੀ ਅਦਾਕਾਰਾਂ ਦੇ ਵੀ ਕੋਵਿਡ-19 ਤੋਂ ਪੀੜਤ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ।

ਅਜਿਹੇ ‘ਚ ਹੁਣ ਇੰਟਰਟੇਨਮੈਂਟ ਇੰਡਸਟਰੀ ਕੋਵਿਡ-19 ਸਬੰਧੀ ਅਲਰਟ ਮੋਡ 'ਚ ਹੈ। ਹੁਣ ਬਿੱਗ ਬੌਸ 13 ਦੀ ਕੰਟੈਸਟੈਂਟ ਰਹੀ ਹਿਮਾਂਸ਼ੀ ਖੁਰਾਣਾ ਦੀ ਤਬੀਅਤ ਦੋ ਦਿਨਾਂ ਤੋਂ ਖਰਾਬ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਕੋਵਿਡ-19 ਦਾ ਟੈਸਟ ਕਰਵਾਇਆ।



ਹਿਮਾਂਸ਼ੀ ਦੀ ਮੈਨੇਜਰ ਨਿਧੀ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਹਿਮਾਂਸ਼ੀ ਦੋ ਦਿਨ ਤੋਂ ਠੀਕ ਮਹਿਸੂਸ ਨਹੀਂ ਕਰ ਰਹੀ ਹੈ। ਕੋਵਿਡ-19 ਦਾ ਟੈਸਟ ਹੋ ਚੁੱਕਿਆ ਹੈ। ਰਿਪੋਰਟ ਦਾ ਇੰਤਜ਼ਾਰ ਹੈ। ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂਗੀ।

ਖ਼ਾਸ ਗੱਲ ਇਹ ਹੈ ਕਿ ਇਸ ਟਵੀਟ ਤੋਂ ਬਾਅਦ ਹਿਮਾਂਸ਼ੀ ਦੇ ਫੈਨਜ਼ ਤਾਂ ਉਨ੍ਹਾਂ ਦੀ ਸਿਹਤ ਦੀ ਕਾਮਨਾ ਕਰ ਰਹੇ ਹਨ, ਆਸਿਮ ਰਿਆਜ਼ ਦੇ ਫੈਨਜ਼ ਵੀ ਹਿਮਾਂਸ਼ੀ ਦੀ ਰਿਪੋਰਟ ਨੈਗੇਟਿਵ ਆਉਣ ਦੀ ਦੁਆ ਕਰਦੇ ਹਨ। ਫੈਨਜ਼ ਲਿਖ ਰਹੇ ਹਨ ਕਿ ਤੁਸੀਂ ਚਿੰਤਾ ਨਾ ਕਰੋ, ਰਿਪੋਰਟ ਨੈਗੇਟਿਵ ਆਵੇਗੀ। ਪਰ ਆਪਣਾ ਧਿਆਨ ਰੱਖਣਾ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904