ਚੰਡੀਗੜ੍ਹ: ਕੋਰੋਨਾ ਕਰਕੇ ਜਿੱਥੇ ਹੋਰ ਕੰਮ ਬੰਦ ਪਏ ਹਨ, ਉੱਥੇ ਹੀ ਵਿਦੇਸ਼ ਜਾਣ ਦੇ ਕ੍ਰੇਜ਼ 'ਤੇ ਵੀ ਬ੍ਰੇਕ ਲੱਗ ਗਈ ਹੈ। ਹਰ ਸਾਲ ਇਕੱਲੇ ਪੰਜਾਬ ਦੇ 1.5 ਲੱਖ ਤੋਂ ਵੱਧ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ ਜਾਂਦੇ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਿਛਲੇ ਤਿੰਨ ਮਹੀਨਿਆਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ, ਤਾਂ ਇੱਕ ਚੌਥਾਈ ਤੋਂ ਵੀ ਘੱਟ ਲੋਕਾਂ ਨੇ ਨਵੇਂ ਪਾਸਪੋਰਟ ਪ੍ਰਾਪਤ ਕਰਨ ਲਈ ਅਰਜ਼ੀ ਦਿੱਤੀ ਹੈ।
ਖੇਤਰੀ ਪਾਸਪੋਰਟ ਦਫਤਰ ਦੁਆਰਾ ਪਾਸਪੋਰਟ ਅਰਜ਼ੀਆਂ ਦੀ ਘਾਟ ਦੇ ਮੱਦੇਨਜ਼ਰ ਪਾਸਪੋਰਟ ਦੀ ਅਰਜ਼ੀ ਵਿੱਚ ਢਿੱਲ ਦਿੱਤੀ ਗਈ ਹੈ। ਪਹਿਲਾਂ ਪਾਸਪੋਰਟ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਬਿਨੈਕਾਰ ਨੂੰ ਇੱਕ ਨਿਸ਼ਚਤ ਸਮਾਂ ਤੇ ਮਿਤੀ ਦਿੱਤੀ ਜਾਂਦੀ ਸੀ। ਇਸ ਮਿਤੀ ਨੂੰ ਬਿਨੈਕਾਰ ਪਾਸਪੋਰਟ ਸੈਂਟਰ ਜਾਂਦਾ ਤੇ ਉਸ ਦੇ ਪਾਸਪੋਰਟ ਲਈ ਅਰਜ਼ੀ ਦਿੰਦਾ ਸੀ। ਇਹ ਯਕੀਨੀ ਬਣਾਉਣ ਲਈ ਕਿ ਲੋਕਾਂ ਨੂੰ ਮੁਸ਼ਕਲ ਪੇਸ਼ ਨਾ ਆਵੇ, ਵਿਭਾਗ ਨੇ ਸਾਰੀਆਂ ਰਸਮਾਂ ਜਾਰੀ ਕੀਤੀਆਂ ਤੇ ਖੁਦ ਹੀ ਵਟਸਐਪ ਨੰਬਰ 'ਤੇ ਆਨਲਾਈਨ ਅਰਜ਼ੀਆਂ ਨੂੰ ਸਵੀਕਾਰ ਕਰਨਾ ਜਾਰੀ ਕੀਤਾ। ਇਸ ਦੇ ਬਾਵਜੂਦ ਲੋਕਾਂ 'ਚ ਪਾਸਪੋਰਟ ਲੈਣ ਲਈ ਘੱਟ ਉਤਸ਼ਾਹ ਹੈ।
ਮਾਰਚ ਤੋਂ ਪਹਿਲਾਂ ਅੰਮ੍ਰਿਤਸਰ ਪਾਸਪੋਰਟ ਸੈਂਟਰ ਨੂੰ ਹਰ ਮਹੀਨੇ ਪਾਸਪੋਰਟਾਂ ਲਈ ਔਸਤ 1050 ਬਿਨੈ ਪੱਤਰ ਪ੍ਰਾਪਤ ਹੁੰਦੇ ਸੀ। ਹੁਣ ਇਹ ਔਸਤ 550 ਰਹਿ ਗਏ ਹਨ। ਪਠਾਨਕੋਟ ਤੇ ਰੂਪਨਗਰ ਦੇ ਖੇਤਰੀ ਪਾਸਪੋਰਟ ਦਫਤਰ 23 ਮਾਰਚ ਤੋਂ ਬੰਦ ਹਨ। ਹੁਸ਼ਿਆਰਪੁਰ ਵਿੱਚ ਪਾਸਪੋਰਟ ਦਫਤਰ ਵਿੱਚ ਵੀ ਪਹਿਲਾਂ 700 ਤੋਂ 800 ਅਰਜ਼ੀਆਂ ਮਿਲਦੀਆਂ ਸੀ ਜੋ 150 ਤੋਂ ਘਟਾ ਕੇ 200 ਕਰ ਦਿੱਤੀਆਂ ਗਈਆਂ ਹਨ।
ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ 'ਚ ਤਤਕਾਲੀ ਡੀਐਸਪੀ ਬਲਜੀਤ ਸਿੰਘ ਦੀ ਅਗਾਊਂ ਜਮਾਨਤ ਖਾਰਜ
ਜਲੰਧਰ 'ਚ ਪਾਸਪੋਰਟ ਬਣਾਉਣ 'ਚ ਕੋਈ ਗਿਰਾਵਟ ਨਹੀਂ ਆਈ ਹੈ, ਪਰ ਮੰਤਰਾਲੇ ਵੱਲੋਂ ਸਿਰਫ 50 ਪ੍ਰਤੀਸ਼ਤ ਅਪਵਾਈਨਮੈਂਟ ਦਿੱਤੀ ਜਾ ਰਹੀ ਹੈ। ਪਹਿਲਾਂ ਸਧਾਰਣ ਦਿਨਾਂ 'ਚ 700 ਅਪਵਾਈਨਮੈਂਟਸ ਦਿੱਤੀਆਂ ਜਾਂਦੀਆਂ ਸੀ, ਹੁਣ 350 ਦਿੱਤੀਆਂ ਜਾ ਰਹੀਆਂ ਹਨ। ਘਟੀਆਂ ਅਪਵਾਈਨਮੈਂਟਸ ਦਾ ਕਾਰਨ ਸੇਵਾ ਕੇਂਦਰ ਵਿੱਚ ਭੀੜ ਨੂੰ ਘੱਟ ਕਰਨਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕੋਰੋਨਾ ਨੇ ਕੱਢਿਆ ਕੈਨੇਡਾ-ਅਮਰੀਕਾ ਜਾਣ ਦਾ ਕੀੜਾ, ਨੌਜਵਾਨਾਂ ਨੇ ਕੀਤੀ ਤੌਬਾ
ਏਬੀਪੀ ਸਾਂਝਾ
Updated at:
16 Jul 2020 11:41 AM (IST)
ਹਰ ਸਾਲ ਇਕੱਲੇ ਪੰਜਾਬ ਦੇ 1.5 ਲੱਖ ਤੋਂ ਵੱਧ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ ਜਾਂਦੇ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਿਛਲੇ ਤਿੰਨ ਮਹੀਨਿਆਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ, ਤਾਂ ਇੱਕ ਚੌਥਾਈ ਤੋਂ ਵੀ ਘੱਟ ਲੋਕਾਂ ਨੇ ਨਵੇਂ ਪਾਸਪੋਰਟ ਪ੍ਰਾਪਤ ਕਰਨ ਲਈ ਅਰਜ਼ੀ ਦਿੱਤੀ ਹੈ।
- - - - - - - - - Advertisement - - - - - - - - -