ਆਕਸਫੋਰਡ ਯੂਨੀਵਰਸਿਟੀ ਅਤੇ ਫਾਰਮਾਸੂਟੀਕਲਸ ਕੰਪਨੀ ਐਸਟ੍ਰਾਜੇਨੇਕਾ ਵੱਲੋਂ ਤਿਆਰ ਕੋਰੋਨਾ ਵੈਕਸੀਨ ਜਿਸ ਦਾ ਪਰੀਖਣ ਚੱਲ ਰਿਹਾ ਹੈ। ਉਸ ਦਾ ਨਤੀਜਾ ਅੱਜ ਆ ਸਕਦਾ ਹੈ। ਬ੍ਰਿਟੇਨ ਦੇ ਆਈਟੀਵੀ ਨੈਟਵਰਕ ਦੇ ਸਿਆਸੀ ਸੰਪਾਦਕ ਰੌਬਰਟ ਪੇਸਟਨ ਨੇ ਇਹ ਦਾਅਵਾ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਕੀਤਾ ਹੈ।


ਕੋਰੋਨਾ 'ਚ ਸਭ ਤੋਂ ਵੱਧ ਕਾਰਗਰ ਮੰਨੀ ਜਾ ਰਹੀ ਹੈ। ਵੈਕਸੀਨ ਦਾ ਇਨਸਾਨਾਂ 'ਤੇ ਤੀਜੇ ਗੇੜ ਦਾ ਪਰੀਖਣ ਚੱਲ ਰਿਹਾ ਹੈ। ਪੇਸਟਨ ਨੇ ਆਪਣੇ ਬਲੌਗ 'ਚ ਲਿਖਿਆ ਹੈ "ਮੈਂ ਸੁਣਿਆ ਕਿ ਜਲਦ ਹੀ ਚੰਗੀ ਖ਼ਬਰ ਆਉਣ ਵਾਲੀ ਹੈ ਸ਼ਾਇਦ ਵੀਰਵਾਰ ਤਕ।"


ਹਾਲਾਂਕਿ ਵੈਕਸੀਨ ਤਿਆਰ ਕਰਨ ਵਾਲਿਆਂ ਨੂੰ ਅਜੇ ਪਹਿਲੇ ਗੇੜ ਦਾ ਨਤੀਜਾ ਦੱਸਣਾ ਹੈ ਕਿ ਇਹ ਸੁਰੱਖਿਅਤ ਹੈ ਜਾਂ ਨਹੀਂ ਤੇ ਕੀ ਇਸ ਨਾਲ ਵਾਇਰਸ ਨੂੰ ਮਾਤ ਦਿੱਤੀ ਜਾ ਸਕਦੀ ਹੈ? ਵਿਗਿਆਨੀਆਂ ਨੇ ਇਸੇ ਮਹੀਨੇ ਕਿਹਾ ਸੀ ਕਿ ਉਸ ਦੇ ਅਸਰ ਨੂੰ ਦੇਖ ਕੇ ਉਨ੍ਹਾਂ ਨੂੰ ਉਮੀਦ ਹੈ ਤੇ ਜੁਲਾਈ ਦੇ ਅੰਤ ਤਕ ਪਹਿਲੇ ਗੇੜ ਨਾਲ ਜੁੜੀ ਜਾਣਕਾਰੀ ਨੂੰ ਸਾਂਝਾ ਕਰ ਦਿੱਤਾ ਜਾਵੇਗੀ। ਆਕਸਫੋਰਡ ਯੂਨੀਵਰਸਿਟੀ ਨੇ ਕਿਹਾ, ਟੀਮ ਅੰਕੜਿਆਂ ਦੇ ਪ੍ਰਕਾਸ਼ਨ ਲਈ ਸਾਇੰਟੀਫਿਕ ਜਰਨਲ ਤੋਂ ਇਜਾਜ਼ਤ ਦੇ ਇੰਤਜ਼ਾਰ 'ਚ ਹੈ।


ਅਮਰੀਕਾ 'ਚ ਪਲੇਗ ਦਾ ਖਤਰਾ! ਗਲਹਿਰੀ ਦੀ ਮੌਤ


ਮਾਡਰਨਾ ਇੰਕ ਨੇ ਵੀ ਦਾਅਵਾ ਕੀਤਾ ਹੈ ਕਿ ਪਹਿਲੇ ਗੇੜ 'ਚ 45 ਲੋਕਾਂ 'ਤੇ MRNA-1273 ਵੈਕਸੀਨ ਦਾ ਟ੍ਰਾਇਲ 'ਚ ਚੰਗਾ ਸੰਕੇਤ ਮਿਲਿਆ ਹੈ। ਨਿਊ ਇੰਗਲੈਂਡ ਜਰਨਲ ਆਫ ਮੈਡੀਸਿਨ 'ਚ ਕੰਪਨੀ ਨੇ ਦਾਅਵਾ ਹੈ ਕਿ ਪਰੀਖਣ 'ਚ ਸ਼ਾਮਲ ਜਿਹੜੇ ਲੋਕਾਂ ਨੂੰ ਵੈਕਸੀਨ ਦਿੱਤੀ ਗਈ ਉਨ੍ਹਾਂ 'ਚ ਠੀਕ ਹੋ ਚੁੱਕੇ ਮਰੀਜ਼ਾਂ 'ਚ ਬਣਨ ਵਾਲੀ ਐਂਟੀਬੌਡੀਜ਼ ਤੋਂ ਜ਼ਿਆਦਾ ਐਂਟੀਬੌਡੀਜ਼ ਬਣੀ ਹੈ।


ਟਵਿਟਰ ਸੁਰੱਖਿਆ 'ਚ ਵੱਡੀ ਸੰਨ੍ਹ! ਬਰਾਕ ਓਬਾਮਾ ਸਣੇ ਕਈ ਹਸਤੀਆਂ ਦੇ ਟਵਿਟਰ ਅਕਾਊਂਟ ਹੈਕ


ਨੈਸ਼ਨਲ ਇੰਸਟੀਟਿਊਟ ਆਫ ਐਲਰਜੀ ਐਂਡ ਇਨਫੈਕਸ਼ਨਜ਼ ਡਿਸੀਜ਼ ਦੇ ਨਿਰਦੇਸ਼ਕ ਡਾ.ਏਂਥਨੀ ਫਾਸੀ ਦਾ ਕਹਿਣਾ ਹੈ ਕਿ ਨਤੀਜੇ ਬਿਹਤਰ ਹਨ ਅਤੇ ਉਮੀਦ ਹੈ ਕਿ ਕਾਮਯਾਬੀ ਮਿਲੇਗੀ, ਵੈਕਸੀਨ ਨਾਲ ਵਾਇਰਸ ਨੂੰ ਮਾਤ ਦਿੱਤੀ ਜਾ ਸਕਦੀ ਹੈ।


ਭਾਰਤ-ਚੀਨ ਤਣਾਅ ਬਰਕਰਾਰ! ਲੱਦਾਖ 'ਚ ਪਿੱਛੇ ਨਹੀਂ ਹਟ ਰਿਹਾ ਚੀਨ


ਦੱਸਿਆ ਗਿਆ ਕਿ ਕਿਸੇ ਨੂੰ ਵੀ ਸਾਈਡ ਇਫੈਕਟ ਨਹੀਂ ਹੋਇਆ। ਸਿਰਫ਼ ਜਿੰਨ੍ਹਾਂ ਨੂੰ ਜ਼ਿਆਦਾ ਡੋਜ਼ ਦਿੱਤੀ ਗਈ ਉਨ੍ਹਾਂ ਨੂੰ ਥਕਾਵਟ, ਸਿਰ 'ਚ ਦਰਦ, ਠੰਡ ਲੱਗਣਾ, ਸਰੀਰ 'ਚ ਦਰਦ ਤੇ ਜਿੱਥੇ ਇੰਜੈਕਸ਼ਨ ਲੱਗਾ ਉੱਥੇ ਦਰਦ ਮਹਿਸੂਸ ਹੋਇਆ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ