ਨਵੀਂ ਦਿੱਲੀ: ਭਾਰਤ-ਚੀਨ ਵਿਚਾਲੇ ਸਰਹੱਦੀ ਤਣਾਅ ਫਿਲਹਾਲ ਘਟਦਾ ਨਜ਼ਰ ਨਹੀਂ ਆ ਰਿਹਾ। ਇਸ ਤਣਾਅ ਨੂੰ ਘਟਾਉਣ ਲਈ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਤੇ ਫੌਜ ਪੱਧਰ 'ਤੇ ਗੱਲਬਾਤ ਹੋ ਰਹੀ ਹੈ। ਪਰ ਚੀਨ ਫਿੰਗਰ ਏਰੀਆ ਤੋਂ ਹਟਣ ਲਈ ਰਾਜ਼ੀ ਨਹੀਂ ਹੈ।
ਭਾਰਤ ਚਾਹੁੰਦਾ ਹੈ ਕਿ ਐਲਏਸੀ 'ਤੇ ਜੋ ਸਥਿਤੀ ਅਪ੍ਰੈਲ ਮਹੀਨੇ ਦੇ ਆਖੀਰ 'ਚ ਸੀ ਉਸੇ ਤਰ੍ਹਾਂ ਹੋਣੀ ਚਾਹੀਦੀ ਹੈ। ਅਜਿਹੇ 'ਚ ਚੀਨ ਨੂੰ ਫਿੰਗਰ ਅੱਠ ਤੋਂ ਪਿੱਛੇ ਹਟਨਾ ਚਾਹੀਦਾ ਹੈ। ਓਧਰ ਚੀਨ ਇਸ ਦੇ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਚੀਨ ਆਪਣੇ ਕੁਝ ਫੌਜੀ ਤੇ ਕੈਂਪ ਫਿੰਗਰ ਅੱਠ ਤੋਂ ਪੰਜ ਦੇ ਵਿਚਾਲੇ ਰੱਖਣਾ ਚਾਹੁੰਦਾ ਹੈ।
ਸਰਹੱਦ 'ਤੇ ਤਣਾਅ ਖਤਮ ਕਰਨ ਲਈ ਡਿਸਇੰਗੇਜ਼ਮੈਂਟ ਪ੍ਰਕਿਰਿਆ ਦੇ ਦੂਜੇ ਗੇੜ ਲਈ ਮੰਗਲਵਾਰ ਭਾਰਤ ਅਤੇ ਚੀਨ ਦੇ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਰਾਤ ਦੋ ਵਜੇ ਤਕ ਚੱਲੀ। ਸਵੇਰ 11 ਵਜੇ ਐਲਏਸੀ ਦੇ ਚੁਸ਼ੂਲ 'ਚ ਸ਼ੁਰੂ ਹੋਈ ਇਹ ਮੀਟੰਗ ਪੂਰੇ 14 ਘੰਟੇ ਤਕ ਚੱਲੀ।
ਭਾਰਤੀ ਫੌਜ ਦੇ ਉੱਚ ਸੂਤਰਾਂ ਮੁਤਾਬਕ ਇਹ ਲੰਬੀ ਬੈਠਕ ਸੀ ਜਿਸ 'ਚ ਦੋਵਾਂ ਪੱਖਾਂ ਨੇ ਆਪਣਾ-ਆਪਣਾ ਏਜੰਡਾ ਸਾਹਮਣੇ ਰੱਖਿਆ। ਚੁਸ਼ੂਲ 'ਚ ਹੋਈ ਮੀਟਿੰਗ 'ਚ ਭਾਰਤੀ ਫੌਜ ਦੀ ਲੇਹ ਸਥਿਤ 14ਵੀਂ ਕੋਰ ਦੇ ਕਮਾਂਡਰ, ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਚੀਨ ਦੀ ਪੀਐਲਏ ਫੌਜ ਦੇ ਦੱਖਣੀ ਸ਼ਿੰਚਯਾਂਗ ਮਿਲਟਰੀ ਡਿਸਟ੍ਰਿਕ ਦੇ ਕਾਡਰ ਮੇਜਰ ਲਿਉ ਲਿਨ ਨੇ ਹਿੱਸਾ ਲਿਆ।
ਭਾਰਤ ਨੇ ਚੀਨੀ ਫੌਜ ਦੇ ਫਿੰਗਰ ਏਰੀਆ ਨੰਬਰ ਚਾਰ ਦੀ ਰਜ ਲਾਈਨ 'ਤੇ ਮੌਜੂਦ ਚੀਨੀ ਫੌਜ ਦਾ ਮੁੱਦਾ ਵੀ ਚੁੱਕਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ