ਨਵੀਂ ਦਿੱਲੀ: ਕੋਰੋਨਾਵਾਇਰਸ ਮਹਾਮਾਰੀ ਕਰਕੇ ਜਿੱਥੇ ਕਈ ਤਰ੍ਹਾਂ ਦੀਆਂ ਸਹੂਲਤਾਂ ਮਿਲ ਰਹੀਆਂ ਹਨ, ਉੱਥੇ ਹੀ ਹਵਾਈ ਯਾਤਰਾ ਦੌਰਾਨ ਲੋਕਾਂ ਦੀ ਵਧੇਰੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਘਰੇਲੂ ਏਅਰਲਾਈਨ ਇੰਡੀਗੋ ਨੇ ਸ਼ੁੱਕਰਵਾਰ ਨੂੰ ਇੱਕ ਖਾਸ ਸਕੀਮ '6 ਈ ਡਬਲ ਸੀਟ' ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਜ਼ਰੀਏ ਹੁਣ ਇੱਕ ਯਾਤਰੀ ਦੋ ਸੀਟਾਂ ਬੁੱਕ ਕਰਵਾ ਸਕਦਾ ਹੈ। ਇੰਡੀਗੋ ਮੁਤਾਬਕ ਵਾਧੂ ਸੀਟਾਂ ਬੁੱਕ ਕਰਨ ਦਾ ਚਾਰਜ ਮੁੱਖ ਚਾਰਜ ਨਾਲੋਂ 25 ਪ੍ਰਤੀਸ਼ਤ ਘੱਟ ਹੋਵੇਗਾ। ਇਹ ਆਫਰ 24 ਜੁਲਾਈ 2020 ਤੋਂ ਲਾਗੂ ਹੈ।



ਇਹ ਆਫਰ ਸਿਰਫ ਇੰਡੀਗੋ ਵੈਬਸਾਈਟ 'ਤੇ ਉਪਲਬਧ:

ਏਅਰ ਲਾਈਨ ਨੇ ਕਿਹਾ, “6 ਈ ਡਬਲ ਸੀਟ ਦਾ ਵਿਕਲਪ ਟਰੈਵਲ ਪੋਰਟਲ, ਇੰਡੀਗੋ ਕਾਲ ਸੈਂਟਰ ਜਾਂ ਏਅਰਪੋਰਟ ਕਾਊਂਟਰ ‘ਤੇ ਉਪਲਬਧ ਨਹੀਂ ਹੋਵੇਗਾ। ਜਿਨ੍ਹਾਂ ਯਾਤਰੀਆਂ ਨੇ ਇੱਕ ਸੀਟ ਬੁੱਕ ਕੀਤੀ ਹੈ, ਉਨ੍ਹਾਂ ਨੂੰ ਇਸ ਆਫਰ ਦਾ ਲਾਭ ਨਹੀਂ ਮਿਲੇਗਾ। ਇਸ ਯੋਜਨਾ ਦਾ ਲਾਭ ਸਿਰਫ ਇੰਡੀਗੋ ਦੀ ਵੈਬਸਾਈਟ 'ਤੇ ਹੋਵੇਗਾ।"

ਏਅਰ ਲਾਈਨ ਨੇ ਕਿਹਾ ਹੈ, “ਇਸ ਯੋਜਨਾ ਤਹਿਤ ਹਵਾਈ ਅੱਡੇ ਦੇ ਖਰਚਿਆਂ ਜਿਵੇਂ ਕਿ ਪੀਸੀਐਫ, ਯੂਡੀਐਫ ਵਿੱਚ ਕੋਈ ਛੋਟ ਨਹੀਂ ਮਿਲੇਗੀ। ਜੀਐਸਟੀ ਦੀ ਦਰ ਅਸਲ ਬੁਕਿੰਗ ਲਈ ਦਿੱਤੇ ਗਏ ਕੁਲ ਕਿਰਾਏ ਤੋਂ ਘੱਟ ਹੋਵੇਗੀ। ਇਹ ਬੁਕਿੰਗ ਨਾਲੋਂ 25 ਪ੍ਰਤੀਸ਼ਤ ਘੱਟ ਲਵੇਗਾ। ਇਹ ਪੇਸ਼ਕਸ਼ 24 ਜੁਲਾਈ ਤੋਂ ਲਾਗੂ ਹੋਵੇਗਾ।"

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904