ਜੈਪੁਰ: ਰਾਜਸਥਾਨ 'ਚ ਕਾਂਗਰਸੀ ਵਿਧਾਇਕਾਂ ਦੀ ਖਰੀਦੋ-ਫਰੋਖਤ ਨਾਲ ਜੁੜੇ ਕਥਿਤ ਆਡੀਓ ਟੇਪ ਦੀ ਬੀਜੇਪੀ ਨੇ ਸੀਬੀਆਈ ਜਾਂਚ ਮੰਗੀ ਹੈ। ਬੀਜੇਪੀ ਬੁਲਾਰੇ ਸੰਬਿਤ ਪਾਤਰਾ ਨੇ ਕਾਂਗਰਸ 'ਤੇ ਕਈ ਸਵਾਲ ਚੁੱਕਦਿਆਂ ਕਿਹਾ ਕਿ ਕੀ ਅਧਿਕਾਰਤ ਤੌਰ 'ਤੇ ਫੋਨ ਟੈਪਿੰਗ ਕੀਤੀ ਗਈ?


ਕੀ ਟੈਪਿੰਗ ਸੰਵੇਦਨਸ਼ੀਲ ਤੇ ਕਾਨੂੰਨੀ ਵਿਸ਼ਾ ਨਹੀਂ ਹੈ? ਕੀ ਕਾਂਗਰਸ ਨੇ ਰਾਜਸਥਾਨ 'ਚ ਆਪਣੀ ਸਰਕਾਰ ਬਚਾਉਣ ਲਈ ਗੈਰ ਸੰਵਿਧਾਨਕ ਤਰੀਕੇ ਦਾ ਇਸਤੇਮਾਲ ਕੀਤਾ? ਕੀ ਫੋਨ ਟੈਪਿੰਗ ਦੇ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ ਦਾ ਪਾਲਣ ਕੀਤਾ ਗਿਆ? ਕੀ ਰਾਜਸਥਾਨ 'ਚ ਕਾਨੂੰਨ ਨੂੰ ਛਿੱਕੇ ਟੰਗ ਕੇ ਸਰਕਾਰ ਚਲਾਈ ਜਾ ਰਹੀ ਹੈ? ਬੀਜੇਪੀ ਨੇ ਇਹ ਸਵਾਲ ਸੋਨੀਆਂ ਗਾਂਧੀ, ਰਾਹੁਲ ਗਾਂਧੀ ਤੇ ਅਸ਼ੋਕ ਗਹਿਲੋਤ ਨੂੰ ਕੀਤੇ ਹਨ।


ਇਕ ਦਿਨ 'ਚ ਬ੍ਰਾਜ਼ੀਲ ਤੋਂ ਵੱਧ ਕੇਸ, ਭਾਰਤ 'ਚ ਕੋਰੋਨਾ ਪੀੜਤਾਂ ਦਾ ਅੰਕੜਾ 10.38 ਲੱਖ ਹੋਇਆ


ਬੀਜੇਪੀ ਨੇ ਰਾਜਸਥਾਨ 'ਚ ਆਡੀਓ ਟੇਪ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਸੰਬਿਤ ਪਾਤਰਾ ਨੇ ਕਿਹਾ ਰਾਜਸਥਾਨ 'ਚ ਕਾਂਗਰਸ ਦਾ ਜੋ ਡਰਾਮਾ ਚੱਲ ਰਿਹਾ ਹੈ ਇਹ ਚਾਲ, ਝੂਠ ਫਰੇਬ ਤੇ ਕਾਨੂੰਨ ਨੂੰ ਕਿਸ ਤਰ੍ਹਾਂ ਪਾਸੇ ਰੱਖ ਕੇ ਕੰਮ ਕੀਤਾ ਜਾਂਦਾ ਹੈ ਇਸ ਸਭ ਦਾ ਰਲੇਵਾਂ ਹੈ।


ਕੋਰੋਨਾ ਦਾ ਕਹਿਰ ਜਾਰੀ! ਹੁਣ ਤਕ ਕਰੀਬ 6,00,000 ਲੋਕਾਂ ਦੀ ਮੌਤ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ