ਨਵੀਂ ਦਿੱਲੀ: ਸਿਹਤ ਮੰਤਰਾਲੇ ਨੇ ਰਿਹਾਇਸ਼ੀ ਥਾਵਾਂ 'ਤੇ ਛੋਟੇ ਕੋਵਿਡ ਦੇਖਭਾਲ ਕੇਂਦਰ ਸਥਾਪਤ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ 'ਚ ਸਿਰਫ਼ ਬਿਨਾਂ ਲੱਛਣ ਜਾਂ ਘੱਟ ਲੱਛਣ ਵਾਲੇ ਮਰੀਜ਼ਾਂ ਨੂੰ ਰੱਖਿਆ ਜਾਵੇਗਾ। ਗੰਭੀਰ ਮਰੀਜ਼ਾਂ ਨੂੰ ਇਨ੍ਹਾਂ 'ਚ ਨਹੀਂ ਰੱਖਿਆ ਜਾਵੇਗਾ।


ਨਵੀਆਂ ਹਿਦਾਇਤਾਂ 'ਚ ਸਫਾਈ ਰੱਖਣ ਦੇ ਤਰੀਕੇ ਵੀ ਦੱਸੇ ਗਏ ਹਨ। ਇਹ ਕੋਵਿਡ ਦੇਖਭਾਲ ਸੁਵਿਧਾ ਕੇਂਦਰ ਇਕ ਸਮਰਪਿਤ ਸਿਹਤ ਕੇਂਦਰ ਦੀ ਤਰ੍ਹਾਂ ਕੰਮ ਕਰਨਗੇ। ਇਨ੍ਹਾਂ ਨੂੰ RWA, ਰਿਹਾਇਸ਼ੀ ਸੋਸਾਇਟੀ ਜਾਂ ਗੈਰ ਸਰਕਾਰੀ ਸੰਗਠਨਾਂ ਦੇ ਸਾਧਨਾਂ ਦਾ ਉਪਯੋਗ ਕਰਕੇ ਸਥਾਪਿਤ ਕੀਤਾ ਜਾਵੇਗਾ।


ਕੋਰੋਨਾ ਦਾ ਕਹਿਰ ਜਾਰੀ! ਹੁਣ ਤਕ ਕਰੀਬ 6,00,000 ਲੋਕਾਂ ਦੀ ਮੌਤ


ਇਸ ਤੋਂ ਇਲਾਵਾ ਦਿਸ਼ਾ ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਇਹ ਦੇਖਭਾਲ ਕੇਂਦਰ ਸੋਸਾਇਟੀ ਦੇ ਕਮਿਊਨਿਟੀ ਹਾਲ ਜਾਂ ਕਿਸੇ ਅਜਿਹੇ ਫਲੈਟ 'ਚ ਹੋਣੇ ਚਾਹੀਦੇ ਹਨ ਜੋ ਰਿਹਾਇਸ਼ੀ ਮਕਾਨਾਂ ਤੋਂ ਵੱਖ ਹੋਵੇ। ਇਸ ਦੇ ਨਾਲ ਹੀ ਉਸ 'ਚ ਵੱਖ-ਵੱਖ ਐਂਟਰੀ ਤੇ ਐਗਜ਼ਿਟ ਹੋਵੇ।


ਇਨ੍ਹਾਂ 'ਚ ਲਾਏ ਬੈੱਡਾਂ ਵਿਚਾਲੇ ਤਿੰਨ ਫੁੱਟ ਦੀ ਦੂਰੀ ਹੋਵੇ ਅਤੇ ਐਂਟਰੀ 'ਤੇ ਸੈਨੀਟਾਇਜ਼ਰ ਰੱਖਿਆ ਹੋਵੇ ਤੇ ਥਰਮਲ ਸਕ੍ਰੀਨਿੰਗ ਵੀ ਹੋਵੇ।


ਪਾਕਿਸਤਾਨ ਨੇ ਕੀਤੀ ਗੋਲ਼ੀਬਾਰੀ ਦੀ ਉਲੰਘਣਾ, ਇਕੋ ਪਰਿਵਾਰ ਦੇ ਤਿੰਨ ਜਣਿਆਂ ਦੀ ਮੌਤ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ