6 ਸਾਲ ਦੀ ਉਮਰ 'ਚ ਪੂਰਾ ਕੀਤਾ ਸਫ਼ਨਾ, ਸਾਰੀ ਦੁਨੀਆ ਹੈਰਾਨ
ਉਸ ਨੂੰ ਪੂਰੀ ਵਰਦੀ 'ਚ ਤਿਆਰ ਕਰ ਕੇ ਜਹਾਜ਼ ਦੇ ਦੂਜੇ ਪਾਇਲਟ ਦੀ ਸੀਟ 'ਤੇ ਬਠਾਇਆ ਗਿਆ। ਉਸ ਨੇ ਕਿਹਾ ਕਿ ਉਸ ਦਾ ਸੁਪਨਾ ਹੈ ਕਿ ਵੱਡਾ ਹੋ ਕੇ ਉਹ ਇੱਕ ਸਫਲ ਕੈਪਟਨ ਬਣੇ।
ਐਡਮ ਮੁਹੰਮਦ ਅਮੇਰ ਨਾਂ ਦੇ ਬੱਚੇ ਨੇ ਮੋਰਾਕੋ ਤੋਂ ਆਬੂ ਧਾਵੀ ਜਾਣ ਵਾਲੇ ਇਸ ਜਹਾਜ਼ ਦੀ ਉਡਾਣ ਭਰਦਿਆਂ ਕੈਪਟਨ ਸਮੀਰ ਨਾਲ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਅਤੇ ਐਮਰਜੈਂਸੀ ਲੈਂਡਿੰਗ ਸੰਬੰਧੀ ਕਈ ਪ੍ਰਸ਼ਨ ਪੁੱਛੇ।
ਕਰੂ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਉਹ ਬੱਚੇ ਲਈ ਕੁੱਝ ਖ਼ਾਸ ਕਰ ਸਕੇ ਹਨ। ਇਸ ਬੱਚੇ ਦੇ ਜਹਾਜ਼ ਉਡਾਉਣ ਦੀ ਵੀਡੀਓ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਅਤੇ ਜਿਵੇਂ ਹੀ ਉਸ ਦੀ ਵੀਡੀਓ ਸਾਂਝੀ ਕੀਤੀ ਗਈ ਲੱਖਾਂ ਲੋਕਾਂ ਨੇ ਇਸ ਨੂੰ ਦੇਖਿਆ। ਹੁਣ ਤਕ 28,417,818 ਲੋਕਾਂ ਨੇ ਇਸ ਵੀਡੀਓ ਨੂੰ ਦੇਖਿਆ ਹੈ।
ਇਸ ਬੱਚੇ ਨੇ ਕਿਹਾ ਕਿ ਉਸ ਦਾ ਸੁਪਨਾ ਸੀ ਕਿ ਉਹ ਇਸ ਜਹਾਜ਼ ਨੂੰ ਉਡਾਏ ਅਤੇ ਉਨ੍ਹਾਂ ਨੇ ਉਸ ਦਾ ਇਹ ਸੁਪਨਾ ਪੂਰਾ ਕੀਤਾ ਹੈ। ਐਡਮ ਇੱਕ ਦਿਨ ਲਈ ਜਹਾਜ਼ ਪਾਇਲਟ ਬਣ ਕੇ ਬਹੁਤ ਖ਼ੁਸ਼ ਹੈ।
ਮੋਰਾਕੋ:'ਇਤਿਹਾਦ ਏਅਰਵੇਜ਼' ਨੇ ਮਿਸਰ-ਮੋਰਾਕੋ ਮੂਲ ਦੇ 6 ਸਾਲਾ ਬੱਚੇ ਦਾ ਸੁਪਨਾ ਪੂਰਾ ਕੀਤਾ ਹੈ। ਇਹ ਬੱਚਾ ਜਹਾਜ਼ ਏ-380 ਨੂੰ ਉਡਾਉਣਾ ਚਾਹੁੰਦਾ ਸੀ ਅਤੇ ਕੈਪਟਨ ਸਮੀਰ ਯਾਖਲੇਫ ਨਾਲ ਉਸ ਨੇ ਜਹਾਜ਼ ਉਡਾਇਆ।