82-year-old bride, 36-year-old groom: ਕਿਹਾ ਜਾਂਦਾ ਹੈ ਕਿ ਰੱਬ ਹੀ ਜੋੜੀਆਂ ਬਣਾ ਕੇ ਭੇਜਦਾ ਹੈ ਅਤੇ ਉਮਰ ਕਦੇ ਵੀ ਪਿਆਰ ਦੇ ਰਾਹ ਵਿੱਚ ਨਹੀਂ ਆਉਂਦੀ। ਅਜਿਹਾ ਹੀ ਇੱਕ ਮਾਮਲਾ ਮਿਸਰ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ 82 ਸਾਲਾ ਔਰਤ ਨੇ 36 ਸਾਲਾ ਵਿਅਕਤੀ ਨਾਲ ਵਿਆਹ ਕਰਵਾ ਲਿਆ ਹੈ। 46 ਸਾਲ ਦੀ ਉਮਰ ਦੇ ਅੰਤਰ ਨਾਲ ਇੱਕ ਵਿਆਹ ਪੂਰੀ ਦੁਨੀਆ ਵਿੱਚ ਸੁਰਖੀਆਂ ਵਿੱਚ ਹੈ।
ਬ੍ਰਿਟੇਨ ਦੀ 82 ਸਾਲਾ ਆਇਰਿਸ ਜੋਨਸ ਦੀ ਮੁਲਾਕਾਤ 36 ਸਾਲਾ ਮੁਹੰਮਦ ਇਬਰਾਹਿਮ ਨਾਲ ਸਾਲ 2019 'ਚ ਫੇਸਬੁੱਕ 'ਤੇ ਹੋਈ ਸੀ। ਫੇਸਬੁੱਕ 'ਤੇ ਦੋਸਤੀ ਤੋਂ ਬਾਅਦ ਦੋਵੇਂ ਘੰਟਿਆਂ ਬੱਧੀ ਇੱਕ ਦੂਜੇ ਨਾਲ ਗੱਲਾਂ ਕਰਦੇ ਰਹਿੰਦੇ ਸਨ। ਹੌਲੀ-ਹੌਲੀ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਫਿਰ ਦੋਵਾਂ ਨੇ 2020 ਵਿੱਚ ਵਿਆਹ ਕਰ ਲਿਆ।
ਆਈਰਿਸ ਦਾ 27 ਸਾਲ ਪਹਿਲਾਂ ਤਲਾਕ ਹੋ ਗਿਆ ਸੀ। ਹੁਣ ਵਿਆਹ ਦੇ ਦੋ ਸਾਲ ਬਾਅਦ ਆਇਰਿਸ ਨੇ ਫੇਸਬੁੱਕ ਪੋਸਟ ਰਾਹੀਂ ਇਬਰਾਹਿਮ ਨਾਲ ਆਪਣੇ ਰਿਸ਼ਤੇ ਨੂੰ ਖੁੱਲ੍ਹ ਕੇ ਦੁਨੀਆ ਨਾਲ ਸਾਂਝਾ ਕੀਤਾ ਹੈ। ਆਈਰਿਸ ਨੇ ਦੱਸਿਆ ਕਿ ਉਹ ਆਪਣੇ ਪਤੀ ਤੋਂ ਦੂਰੀ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਹੈ। ਦਰਅਸਲ, ਇਬਰਾਹਿਮ ਪਿਛਲੇ ਇੱਕ ਮਹੀਨੇ ਤੋਂ ਮਿਸਰ ਵਿੱਚ ਸੀ।
ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ, ਜਿਸ 'ਚ ਦੋਵੇਂ ਇਕ-ਦੂਜੇ ਨੂੰ ਕਿੱਸ ਕਰ ਰਹੇ ਹਨ ਅਤੇ ਮੁਹੰਮਦ ਕਹਿ ਰਹੇ ਹਨ ਕਿ ਮੈਂ ਅਜਿਹੀ ਪਤਨੀ ਨਾਲ ਬਹੁਤ ਖੁਸ਼ ਹਾਂ। ਇਬਰਾਹਿਮ ਨਾਲ ਵਿਆਹ ਕਰਨ ਲਈ ਆਈਰਿਸ ਨੇ ਵੀ ਇਸਲਾਮ ਕਬੂਲ ਕਰ ਲਿਆ ਸੀ। ਮੁਹੰਮਦ ਇਬਰਾਹਿਮ ਦਾ ਕਹਿਣਾ ਹੈ ਕਿ ਉਹ ਆਈਰਿਸ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਹ ਆਈਰਿਸ ਨੂੰ ਲੈਕੇ ਬਹੁਤ ਖੁਸ਼ ਹੈ।
ਉਹ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹੈ। ਆਇਰਿਸ ਨੇ ਹਾਲ ਹੀ ਵਿੱਚ ਇੱਕ ਟੀਵੀ ਸ਼ੋਅ ਵਿੱਚ ਇਬਰਾਹਿਮ ਨਾਲ ਸਰੀਰਕ ਸਬੰਧਾਂ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ ਸੀ। ਫਿਲਹਾਲ ਮੁਹੰਮਦ ਨੇ ਵੀਜ਼ੇ ਲਈ ਅਪਲਾਈ ਕੀਤਾ ਸੀ, ਜਦੋਂ ਮੁਹੰਮਦ ਨੂੰ ਸਪਾਊਸਲ ਵੀਜ਼ਾ ਮਿਲ ਜਾਵੇਗਾ ਤਾਂ ਉਹ ਪੱਕੇ ਤੌਰ 'ਤੇ ਯੂ.ਕੇ. ਸ਼ਿਫਟ ਹੋ ਜਾਣਗੇ।