Health Benefits of coriander leaves : ਆਮ ਤੌਰ 'ਤੇ ਧਨੀਏ ਦੀਆਂ ਪੱਤੀਆਂ ਦੀ ਵਰਤੋਂ ਭੋਜਨ 'ਚ ਕੀਤੀ ਜਾਂਦੀ ਹੈ। ਇਹ ਨਾ ਸਿਰਫ਼ ਭੋਜਨ ਦਾ ਸੁਆਦ ਵਧਾਉਂਦਾ ਹੈ, ਸਗੋਂ ਇਸ ਦੀ ਮਹਿਕ ਵੀ ਬਹੁਤ ਤਾਜ਼ਗੀ ਭਰਦੀ ਹੈ। ਹੈਲਥਲਾਈਨ ਮੁਤਾਬਕ ਧਨੀਏ ਦੀਆਂ ਪੱਤੀਆਂ 'ਚ ਅਜਿਹੇ ਕਈ ਐਨਜ਼ਾਈਮ ਪਾਏ ਜਾਂਦੇ ਹਨ, ਜੋ ਬਲੱਡ ਸ਼ੂਗਰ ਨੂੰ ਘੱਟ ਕਰਨ 'ਚ ਮਦਦਗਾਰ ਸਾਬਤ ਹੁੰਦੇ ਹਨ।



ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਜਾਂ ਟਾਈਪ-2 ਡਾਇਬਟੀਜ਼ ਦੀ ਸਮੱਸਿਆ ਹੈ, ਉਨ੍ਹਾਂ ਲਈ ਇਹ ਬਹੁਤ ਹੀ ਫ਼ਾਇਦੇਮੰਦ ਜੜੀ ਬੂਟੀ ਸਾਬਤ ਹੁੰਦੀ ਹੈ। ਤੁਸੀਂ ਇਸ ਨੂੰ ਸਬਜ਼ੀ ਗਾਰਨਿਸ਼ ਤੋਂ ਲੈ ਕੇ ਮਸਾਲੇਦਾਰ ਚਟਨੀ ਬਣਾ ਕੇ ਆਪਣੀ ਰੋਜ਼ਾਨਾ ਖੁਰਾਕ ਦਾ ਸੁਆਦ ਵਧਾ ਸਕਦੇ ਹੋ। ਇੱਥੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਧਨੀਏ ਦੀਆਂ ਪੱਤੀਆਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਕੇ ਤੁਸੀਂ ਕਿਹੜੀਆਂ ਸਿਹਤ ਸਮੱਸਿਆਵਾਂ ਨੂੰ ਦੂਰ ਰੱਖ ਸਕਦੇ ਹੋ?


ਪਾਚਨ 'ਚ ਸੁਧਾਰ


ਧਨੀਏ ਦੀਆਂ ਪੱਤੀਆਂ 'ਚ ਫਾਈਬਰ ਅਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ 'ਚ ਹੁੰਦੇ ਹਨ, ਜੋ ਪਾਚਨ ਕਿਰਿਆ ਨੂੰ ਠੀਕ ਰੱਖਣ 'ਚ ਮਦਦ ਕਰਦੇ ਹਨ। ਹਰਾ ਧਨੀਆ ਮੈਟਾਬੋਲਿਜ਼ਮ ਨੂੰ ਵਧਾਉਣ ਅਤੇ ਬਲੋਟਿੰਗ ਤੇ ਕਬਜ਼ ਨੂੰ ਦੂਰ ਰੱਖਣ 'ਚ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ।


ਤਣਾਅ ਨੂੰ ਘਟਾਓ


ਧਨੀਏ ਦੀਆਂ ਪੱਤੀਆਂ 'ਚ ਮੌਜੂਦ ਐਂਟੀ-ਆਕਸੀਡੈਂਟ ਤਣਾਅ ਨੂੰ ਘੱਟ ਕਰਨ 'ਚ ਮਦਦਗਾਰ ਹੁੰਦੇ ਹਨ। ਖੋਜ 'ਚ ਪਾਇਆ ਗਿਆ ਹੈ ਕਿ ਇਸ ਦੇ ਸੇਵਨ ਨਾਲ ਚਿੰਤਾ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਨਾਲ ਹੀ ਯਾਦਾਸ਼ਤ ਨੂੰ ਵੀ ਵਧਾਇਆ ਜਾ ਸਕਦਾ ਹੈ।


ਦਿਲ ਲਈ ਵਧੀਆ


ਧਨੀਆ ਦੀਆਂ ਪੱਤਿਆਂ 'ਚ ਵਿਟਾਮਿਨ ਅਤੇ ਪ੍ਰੋਟੀਨ ਤੋਂ ਇਲਾਵਾ ਕੈਲਸ਼ੀਅਮ, ਆਇਰਨ ਅਤੇ ਮੈਂਗਨੀਜ਼ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰਾਲ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਦਿਲ ਨਾਲ ਜੁੜੀਆਂ ਸਮੱਸਿਆਵਾਂ ਅਤੇ ਸਟ੍ਰੋਕ ਦਾ ਖਤਰਾ ਘੱਟ ਹੋ ਜਾਂਦਾ ਹੈ।


ਸ਼ੂਗਰ ਨੂੰ ਕੰਟਰੋਲ ਕਰਨ ਅਤੇ ਇਨਫੈਕਸ਼ਨ ਨੂੰ ਦੂਰ ਕਰਨ


ਖੂਨ 'ਚ ਗਲੂਕੋਜ਼ ਦੇ ਲੈਵਲ ਨੂੰ ਨਿਯਮਤ ਕਰਨ ਲਈ ਵੀ ਧਨੀਆ ਪੱਤੇ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਨ੍ਹਾਂ ਦੇ ਸੇਵਨ ਨਾਲ ਕਈ ਐਨਜ਼ਾਈਮ ਐਕਟਿਵ ਹੋ ਜਾਂਦੇ ਹਨ, ਜੋ ਖੂਨ ਵਿੱਚੋਂ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।


ਢਿੱਡ ਦੇ ਇਨਫੈਕਸ਼ਨ ਤੋਂ ਬਚਾਉਣ


ਧਨੀਏ ਦੀਆਂ ਪੱਤੀਆਂ 'ਚ ਐਂਟੀ-ਮਾਈਕ੍ਰੋਬਾਇਲ ਤੱਤ ਪਾਏ ਜਾਂਦੇ ਹਨ, ਜੋ ਢਿੱਡ ਦੇ ਇਨਫੈਕਸ਼ਨ ਅਤੇ ਸੰਕਰਮਿਤ ਭੋਜਨ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਉਣ 'ਚ ਕਾਰਗਰ ਸਾਬਤ ਹੁੰਦੇ ਹਨ। ਇੰਨਾ ਹੀ ਨਹੀਂ, ਹਰਾ ਧਨੀਆ ਯੂਟੀਆਈ ਤੋਂ ਬਚਾਅ ਲਈ ਵੀ ਬਹੁਤ ਪ੍ਰਭਾਵਸ਼ਾਲੀ ਹੈ।


ਦਿਮਾਗ ਲਈ ਫ਼ਾਇਦੇਮੰਦ


ਧਨੀਏ ਦੀਆਂ ਪੱਤੀਆਂ 'ਚ ਐਂਟੀ-ਆਕਸੀਡੈਂਟਸ ਦੀ ਇੰਨੀ ਜ਼ਿਆਦਾ ਮਾਤਰਾ ਹੁੰਦੀ ਹੈ ਕਿ ਇਸ ਦੇ ਨਿਯਮਤ ਸੇਵਨ ਨਾਲ ਬ੍ਰੇਨ ਇੰਨਫਲੇਮੇਸ਼ਨ, ਯਾਦਦਾਸ਼ਤ ਘਟਣ, ਚਿੰਤਾ ਆਦਿ ਦੀ ਸਮੱਸਿਆ ਵੀ ਦੂਰ ਕੀਤੀ ਜਾ ਸਕਦੀ ਹੈ।