How To Check The Egg: ਜਿਹੜੇ ਲੋਕ ਅੰਡਾ ਖਾਂਦੇ ਹਨ, ਉਨ੍ਹਾਂ ਵੱਲੋਂ ਨਾਸ਼ਤੇ (Breakfast) ਅਤੇ ਸਨੈਕਸ (Snacks) 'ਚ ਅੰਡੇ (Egg) ਤੋਂ ਬਣੇ ਫੂਡਸ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਪਰ ਘੱਟ ਹੀ ਲੋਕ ਇਸ ਗੱਲ ਨੂੰ ਜਾਣਦੇ ਹਨ ਕਿ ਅੰਡਾ ਵੀ ਖ਼ਰਾਬ ਹੁੰਦਾ ਹੈ। ਜੀ ਹਾਂ, ਇਕ ਸਮੇਂ ਬਾਅਦ ਅੰਡਾ ਵੀ ਐਕਸਪਾਈਰ (Expire Egg) ਹੋ ਜਾਂਦਾ ਹੈ। ਹੁਣ ਸਵਾਲ ਇਹ ਆਉਂਦਾ ਹੈ ਕਿ ਇਸ 'ਤੇ ਕੋਈ ਐਕਸਪਾਇਰੀ ਡੇਟ ਤਾਂ ਲਿਖੀ ਨਹੀਂ ਹੁੰਦੀ ਹੈ ਤਾਂ ਫਿਰ ਕਿਵੇਂ ਪਛਾਣੀਏ ਕਿ ਅੰਡਾ ਖਾਣ ਯੋਗ ਹੈ ਜਾਂ ਨਹੀਂ। ਤਾਂ ਇਸ ਪਛਾਣ ਲਈ ਅਸੀਂ ਤੁਹਾਨੂੰ ਇੱਥੇ ਇੱਕ ਆਸਾਨ ਟੈਸਟ ਦੱਸ ਰਹੇ ਹਾਂ...
ਇੱਕ ਕੱਚ ਦਾ ਗਲਾਸ
ਪਾਣੀ
ਅੰਡੇ
ਇੰਝ ਕਰੋ ਤਾਜ਼ੇ ਅੰਡੇ ਦੀ ਪਛਾਣ
ਇੱਕ ਕੱਚ ਦੇ ਗਲਾਸ 'ਚ ਪਾਣੀ ਭਰੋ ਅਤੇ ਇਸ 'ਚ ਇੱਕ ਪੂਰਾ ਅੰਡਾ ਪਾਓ। ਜੇਕਰ ਆਂਡਾ ਪਾਣੀ 'ਤੇ ਤੈਰਦਾ ਹੈ ਤਾਂ ਸਮਝੋ ਕਿ ਇਹ ਖਰਾਬ ਹੋ ਗਿਆ ਹੈ ਅਤੇ ਇਸ ਨੂੰ ਖਾਣ ਲਈ ਨਹੀਂ ਵਰਤਣਾ ਚਾਹੀਦਾ।
ਜੇਕਰ ਅੰਡਾ ਪਾਣੀ 'ਚ ਸਿੱਧਾ ਖੜ੍ਹਾ ਰਹਿ ਜਾਵੇ ਤਾਂ ਸਮਝੋ ਕਿ ਇਹ ਪੁਰਾਣਾ ਹੈ ਪਰ ਇਸ ਦੀ ਵਰਤੋਂ ਭੋਜਨ ਲਈ ਕੀਤੀ ਜਾ ਸਕਦੀ ਹੈ।
ਪਰ ਜੇਕਰ ਆਂਡਾ ਪੂਰੀ ਤਰ੍ਹਾਂ ਪਾਣੀ 'ਚ ਬੈਠ ਜਾਵੇ ਤਾਂ ਸਮਝ ਲਓ ਕਿ ਆਂਡਾ ਪੂਰੀ ਤਰ੍ਹਾਂ ਤਾਜ਼ਾ ਹੈ ਅਤੇ ਤੁਸੀਂ ਇਸ ਨੂੰ ਖਾ ਸਕਦੇ ਹੋ। ਇਹ ਪੂਰਾ ਪੋਸ਼ਣ ਦੇਵੇਗਾ।
ਖਰਾਬ ਅੰਡੇ ਖਾਣ ਨਾਲ ਹੁੰਦੀਆਂ ਹਨ ਇਹ ਸਮੱਸਿਆਵਾਂ
ਜੇਕਰ ਤੁਸੀਂ ਬਾਹਰੋਂ ਆਂਡੇ ਖਾਣਾ ਪਸੰਦ ਕਰਦੇ ਹੋ ਤਾਂ ਅਜਿਹੀ ਸਥਿਤੀ 'ਚ ਤੁਸੀਂ ਇਹ ਨਹੀਂ ਜਾਣ ਪਾਉਂਦੇ ਹੋ ਕਿ ਆਂਡੇ ਤੋਂ ਬਣੇ ਆਮਲੇਟ, ਐਗ ਰੋਲ ਜਾਂ ਹੋਰ ਡਿਸ਼ 'ਚ ਕਿਸ ਤਰ੍ਹਾਂ ਦੇ ਅੰਡੇ ਦੀ ਵਰਤੋਂ ਕੀਤੀ ਗਈ ਹੈ। ਅਜਿਹੀ ਸਥਿਤੀ 'ਚ 24 ਘੰਟੇ ਬਾਅਦ ਤੋਂ ਲੈ ਕੇ ਅਗਲੇ 3 ਤੋਂ 4 ਦਿਨਾਂ ਤੱਕ ਤੁਹਾਡੀ ਸਿਹਤ ਖ਼ਰਾਬ ਹੋ ਸਕਦੀ ਹੈ। ਖਰਾਬ ਆਂਡਾ ਖਾਣ ਤੋਂ ਬਾਅਦ ਸਰੀਰ 'ਚ ਇਹ ਲੱਛਣ ਦਿਖਾਈ ਦਿੰਦੇ ਹਨ।
ਤੇਜ਼ ਢਿੱਡ ਦਰਦ
ਢਿੱਡ ਦਰਦ ਦੇ ਨਾਲ ਮਰੋੜੇ (Cramps) ਵੀ ਹੋ ਸਕਦੇ ਹਨ।
ਲਗਾਤਾਰ ਮਨ ਘਬਰਾਉਣਾ (Nausea)
ਉਲਟੀਆਂ ਅਤੇ ਦਸਤ
ਡਾਇਰੀਆ (Diarrhea) ਅਤੇ ਤੇਜ਼ ਬੁਖਾਰ
ਇਲਾਜ ਦੀ ਵਿਧੀ
ਅਜਿਹੇ ਕਿਸੇ ਵੀ ਲੱਛਣ (Doubt) ਕਾਰਨ ਤੁਹਾਨੂੰ ਦੇਰੀ ਨਹੀਂ ਕਰਨੀ ਚਾਹੀਦੀ ਅਤੇ ਜਦੋਂ ਅਜਿਹੇ ਲੱਛਣ (Symptoms) ਦਿਖਾਈ ਦੇਣ ਲੱਗੇ ਤਾਂ ਤੁਹਾਨੂੰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ, ਤਾਂ ਜੋ ਇਸ ਬਿਮਾਰੀ (Disease) ਨੂੰ ਵਧਣ ਤੋਂ ਰੋਕਿਆ ਜਾ ਸਕੇ।
Disclaimer: ਇਸ ਲੇਖ 'ਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਨੂੰ ਸਿਰਫ਼ ਸੁਝਾਵਾਂ ਵਜੋਂ ਲਿਆ ਜਾਣਾ ਹੈ। ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।