Benefits of fruits: ਮੌਸਮੀ ਫਲਾਂ 'ਚ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਸਿਹਤਮੰਦ ਤੇ ਮਜ਼ਬੂਤ ਬਣਾਉਂਦੇ ਹਨ। ਰੋਜ਼ਾਨਾ 1-2 ਫਲ ਖਾਣੇ ਚਾਹੀਦੇ ਹਨ। ਖ਼ਾਸ ਕਰਕੇ ਗਰਮੀਆਂ 'ਚ ਤੁਹਾਨੂੰ ਫਲਾਂ ਦਾ ਸੇਵਨ ਜ਼ਿਆਦਾ ਕਰਨਾ ਚਾਹੀਦਾ ਹੈ। ਫਲ ਖਾਣ ਨਾਲ ਨਾ ਸਿਰਫ਼ ਇਮਿਊਨਿਟੀ ਮਜ਼ਬੂਤ ਹੁੰਦੀ ਹੈ, ਸਗੋਂ ਢਿੱਡ, ਪਾਚਨ, ਚਮੜੀ ਤੇ ਵਾਲ ਵੀ ਸਿਹਤਮੰਦ ਰਹਿੰਦੇ ਹਨ। ਫਲਾਂ 'ਚ ਵਿਟਾਮਿਨ ਅਤੇ ਖਣਿਜ ਭਰਪੂਰ ਮਾਤਰਾ 'ਚ ਹੁੰਦੇ ਹਨ। ਫਲ ਭਾਰ ਘਟਾਉਣ 'ਚ ਵੀ ਬਹੁਤ ਮਦਦ ਕਰਦੇ ਹਨ। ਜਿਹੜੇ ਲੋਕ ਡਾਈਟਿੰਗ ਕਰਦੇ ਹਨ, ਉਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ।
ਹਾਲਾਂਕਿ ਫਲਾਂ ਦਾ ਪੂਰਾ ਪੋਸ਼ਣ ਪ੍ਰਾਪਤ ਕਰਨ ਲਈ ਤੁਹਾਡੇ ਲਈ ਫਲ ਖਾਣ ਦੇ ਸਹੀ ਤਰੀਕੇ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਕੁਝ ਲੋਕ ਫਲ ਖਾਂਦੇ ਸਮੇਂ ਅਜਿਹੀਆਂ ਗਲਤੀਆਂ ਕਰ ਦਿੰਦੇ ਹਨ, ਜਿਸ ਕਾਰਨ ਸਰੀਰ ਨੂੰ ਫਲਾਂ ਦੇ ਪੂਰੇ ਪੋਸ਼ਕ ਤੱਤ ਨਹੀਂ ਮਿਲ ਪਾਉਂਦੇ। ਜਾਣੋ ਫਲ ਖਾਣ 'ਚ ਤੁਹਾਨੂੰ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ?
1. ਫਲਾਂ ਨੂੰ ਜ਼ਿਆਦਾ ਦੇਰ ਤੱਕ ਕੱਟ ਕੇ ਨਾ ਰੱਖੋ- ਕੁਝ ਲੋਕ ਫਲਾਂ ਨੂੰ ਖਾਣ ਤੋਂ ਕਾਫੀ ਪਹਿਲਾਂ ਕੱਟ ਲੈਂਦੇ ਹਨ। ਦਫ਼ਤਰ ਜਾਣ ਵਾਲੇ ਟਿਫ਼ਨ 'ਚ ਕੱਟੇ ਹੋਏ ਫਲ ਲੈ ਕੇ ਜਾਂਦੇ ਹਨ। ਕੁਝ ਲੋਕ ਸਵੇਰੇ ਹੀ ਫਲਾਂ ਨੂੰ ਕੱਟ ਕੇ ਰੱਖ ਲੈਂਦੇ ਹਨ ਪਰ ਅਜਿਹਾ ਕਰਨ ਨਾਲ ਫਲਾਂ ਦੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਇਸ ਨਾਲ ਤੁਹਾਨੂੰ ਫਲ ਖਾਣ ਦਾ ਪੂਰਾ ਲਾਭ ਨਹੀਂ ਮਿਲੇਗਾ। ਤੁਹਾਨੂੰ ਜਦੋਂ ਫਲ ਨੂੰ ਖਾਣਾ ਹੋਵੇ, ਉਸੇ ਸਮੇਂ ਕੱਟੋ।
2. ਜ਼ਿਆਦਾ ਲੂਣ ਲਗਾ ਕੇ ਫਲ ਨਾ ਖਾਓ - ਕੁਝ ਲੋਕ ਜ਼ਿਆਦਾ ਕਾਲਾ ਲੂਣ ਜਾਂ ਚਾਟ ਮਸਾਲਾ ਮਿਲਾ ਕੇ ਫਲ ਖਾਂਦੇ ਹਨ, ਜੋ ਫਲਾਂ ਦੇ ਪੋਸ਼ਕ ਤੱਤ ਨਸ਼ਟ ਕਰ ਦਿੰਦੇ ਹਨ। ਜੇਕਰ ਤੁਸੀਂ ਫਰੂਟ ਸਲਾਦ ਬਣਾ ਕੇ ਖਾ ਰਹੇ ਹੋ ਤਾਂ ਵੀ ਫਲਾਂ 'ਤੇ ਜ਼ਿਆਦਾ ਲੂਣ ਨਾ ਲਗਾਓ। ਇਸ ਕਾਰਨ ਫਲਾਂ ਦਾ ਕੁਦਰਤੀ ਟੇਸਟ ਵੀ ਖ਼ਤਮ ਹੋ ਜਾਂਦਾ ਹੈ ਤੇ ਵਾਧੂ ਸੋਡੀਅਮ ਤੁਹਾਡੇ ਸਰੀਰ ਤੱਕ ਪਹੁੰਚ ਜਾਂਦਾ ਹੈ।
3. ਫਲਾਂ ਦੇ ਛਿੱਲੜ ਲਾਹ ਕੇ ਨਾ ਖਾਓ - ਅੰਬ, ਕੇਲਾ, ਪਪੀਤਾ, ਅਨਾਰ ਵਰਗੇ ਕੁਝ ਅਜਿਹੇ ਫਲ ਹਨ, ਜਿਨ੍ਹਾਂ ਨੂੰ ਛਿੱਲੜ ਉਤਾਰ ਕੇ ਖਾਧੇ ਜਾਂਦੇ ਹਨ। ਇਸ ਤੋਂ ਇਲਾਵਾ ਛਿੱਲੜ ਦੇ ਨਾਲ ਸੇਬ ਤੇ ਅਮਰੂਦ ਵਰਗੇ ਫਲ ਵੀ ਖਾਣੇ ਚਾਹੀਦੇ ਹਨ।
4. ਦੁੱਧ, ਕੌਫ਼ੀ-ਚਾਹ ਦੇ ਨਾਲ ਖੱਟੇ ਫਲਾਂ ਦਾ ਸੇਵਨ ਨਾ ਕਰੋ- ਜੇਕਰ ਤੁਸੀਂ ਖੱਟੇ ਫਲਾਂ ਦਾ ਸੇਵਨ ਕਰਦੇ ਹੋ ਤਾਂ ਧਿਆਨ ਰੱਖੋ ਕਿ ਇਨ੍ਹਾਂ ਨੂੰ ਚਾਹ, ਦੁੱਧ ਜਾਂ ਕੌਫ਼ੀ ਦੇ ਨਾਲ ਨਾ ਖਾਓ। ਕੁਝ ਲੋਕ ਕੌਫ਼ੀ ਦੇ ਨਾਲ ਫਲਾਂ ਦਾ ਸਲਾਦ ਖਾਂਦੇ ਹਨ ਜਿਸ ਨਾਲ ਤੁਹਾਨੂੰ ਚਮੜੀ ਦੀ ਐਲਰਜੀ ਹੋ ਸਕਦੀ ਹੈ। ਅਜਿਹੀ ਆਦਤ ਨਾਲ ਤੁਹਾਨੂੰ ਢਿੱਡ ਦੀਆਂ ਸਮੱਸਿਆਵਾਂ, ਪਾਚਨ ਦੀ ਸਮੱਸਿਆ ਹੋ ਸਕਦੀ ਹੈ। ਕੋਸ਼ਿਸ਼ ਕਰੋ ਕਿ ਖੱਟੇ ਫਲਾਂ ਨੂੰ ਖਾਲੀ ਢਿੱਡ ਨਾ ਖਾਓ।
ਕੀ ਤੁਸੀਂ ਵੀ ਫਲ ਖਾਂਦੇ ਸਮੇਂ ਕਰਦੇ ਹੋ ਇਹ ਗਲਤੀਆਂ? ਨਹੀਂ ਮਿਲੇਗਾ ਲੋੜੀਂਦਾ ਪੋਸ਼ਣ, ਉਲਟਾ ਹੋਏਗਾ ਨੁਕਸਾਨ
abp sanjha | Edited By: ravneetk Updated at: 06 Jun 2022 06:55 AM (IST)
Health Tips : ਫਲਾਂ ਨੂੰ ਜ਼ਿਆਦਾ ਦੇਰ ਤੱਕ ਕੱਟ ਕੇ ਨਾ ਰੱਖੋ- ਕੁਝ ਲੋਕ ਫਲਾਂ ਨੂੰ ਖਾਣ ਤੋਂ ਕਾਫੀ ਪਹਿਲਾਂ ਕੱਟ ਲੈਂਦੇ ਹਨ। ਦਫ਼ਤਰ ਜਾਣ ਵਾਲੇ ਟਿਫ਼ਨ 'ਚ ਕੱਟੇ ਹੋਏ ਫਲ ਲੈ ਕੇ ਜਾਂਦੇ ਹਨ।
fruits
NEXT PREV
Published at: 06 Jun 2022 06:55 AM (IST)