ਕਰੌਲੀ-ਰਾਜਸਥਾਨ 'ਚ 83 ਸਾਲ ਦੇ ਬਜ਼ੁਰਗ ਨੇ ਪੁੱਤਰ ਦੀ ਲਾਲਸਾ ਵਿੱਚ 30 ਸਾਲ ਦੀ ਔਰਤ ਨਾਲ ਵਿਆਹ ਕਰਵਾਇਆ ਹੈ। ਬਜ਼ੁਰਗ ਨੇ ਆਪਣੀ ਪਹਿਲੀ ਪਤਨੀ ਦੀ ਰਜ਼ਾਮੰਦੀ ਨਾਲ ਆਪਣੀ ਉਮਰ ਤੋਂ 53 ਸਾਲ ਛੋਟੀ ਔਰਤ ਨਾਲ ਦੂਸਰਾ ਵਿਆਹ ਕਰਵਾਇਆ ਹੈ। ਇਹ ਮਾਮਲਾ ਕੁੜਗਾਂਵ ਖੇਤਰ ਦੇ ਸੈਮਰਦਾ ਪਿੰਡ ਦਾ ਹੈ।
ਇਸ 83 ਸਾਲਾਂ ਸੁਖਰਾਮ ਵੈਰਵ ਨੇ ਚੋਰੀ-ਚੋਰੀ ਨਹੀਂ, ਸਗੋਂ ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ ਸਾਰੀਆਂ ਰਸਮਾਂ ਪੂਰੀਆਂ ਕਰ ਕੇ 30 ਦੀ ਸਾਲ ਦੀ ਰਮੇਸ਼ੀ ਨਾਲ ਵਿਆਹ ਕਰਵਾ ਲਿਆ। ਸੁਖਰਾਮ ਦੀ ਬਰਾਤ ਵਾਜੇ-ਗਾਜੇ ਨਾਲ ਦੂਸਰੇ ਪਿੰਡ ਪੁੱਜੀ। ਬਜ਼ੁਰਗ ਲਾੜੇ ਤੋਂ 53 ਸਾਲ ਛੋਟੀ ਰਮੇਸ਼ੀ ਨਾਲ 7 ਫੇਰਿਆਂ ਦੌਰਾਨ ਸਮਾਜ ਦੇ ਪੰਚ-ਪਟੇਲ ਅਤੇ ਰਿਸ਼ਤੇਦਾਰ ਹਾਜ਼ਰ ਰਹੇ।
ਲਾੜੇ ਦੇ ਚਿਹਰੇ 'ਤੇ ਵੀ ਬੁਢਾਪੇ 'ਚ ਵਿਆਹ ਦੀ ਮੁਸਕਰਾਹਟ ਸਾਫ਼ ਝਲਕ ਰਹੀ ਸੀ। ਇਸ ਵਿਆਹ ਦੀ ਖ਼ਾਸ ਗੱਲ ਇਹ ਸੀ ਕਿ ਇਸ ਵਿਆਹ 'ਚ ਬਜ਼ੁਰਗ ਦੀਆਂ ਲੜਕੀਆਂ, ਜਵਾਈ ਅਤੇ ਦੋਹਤੇ-ਦੋਹਤੀਆਂ ਵੀ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਖ਼ੂਬ ਭੰਗੜਾ ਪਾਇਆ।