ਬੀਐਸਐਫ ਨੇ ਸਰਹੱਦ 'ਤੇ ਪਾਕਿ ਤਸਕਰ ਨੂੰ ਮਾਰਿਆ ਤੇ ਦੂਜਾ ਫ਼ਰਾਰ
ਏਬੀਪੀ ਸਾਂਝਾ | 20 Feb 2018 08:19 AM (IST)
ਚੰਡੀਗੜ੍ਹ-ਬੀਐਸਐਫ ਨੇ ਫਿਰੋਜ਼ਪੁਰ ਵਿਚ ਪਾਕਿਸਤਾਨੀ ਸਰਹੱਦ 'ਤੇ ਇਕ ਪਾਕਿ ਤਸਕਰ ਨੂੰ ਮਾਰਿਆ ਤੇ ਦੂਜਾ ਫਰਾਰ ਹੈ। ਰਾਤ ਨੂੰ ਭਾਰਤ ਨੂੰ ਹੈਰੋਇਨ ਦੀ ਸਪਲਾਈ ਕਰਨ ਲਈ ਆਏ ਸਨ। ਮੌਕੇ ਤੋਂ 10 ਕਿਲੋ ਹੈਰੋਇਨ, ਇਕ ਚੀਨੀ ਪਿਸਤੌਲ, ਮੈਗਜ਼ੀਨ, ਮੋਬਾਈਲ ਫੋਨ, ਪਾਕਿਸਤਾਨੀ ਸਿਮ ਕਾਰਡ ਅਤੇ ਪਲਾਸਟਿਕ ਪਾਈਪ ਬਰਾਮਦ ਕੀਤੇ ਗਏ ਹਨ। ਪਾਕਿਸਤਾਨੀ ਤਸਕਰ ਬਰਿਕੇ ਪੋਸਟ ਦੇ ਨੇੜੇ ਫੇਂਸਿਂਗ ਨਾਲ ਡਰੱਗ ਸਮਗਲਿੰਗ ਦੀ ਕੋਸ਼ਿਸ਼ ਵਿੱਚ ਸਨ।