ਨਵੀਂ ਦਿੱਲੀ: ਜਿੱਥੇ ਬਹੁਤ ਸਾਰੇ ਵੱਡੇ ਉਦਯੋਗ ਕੋਰੋਨਾਵਾਇਰਸ ਨਾਲ ਜੂਝ ਰਹੇ ਹਨ, ਉੱਥੇ ਕੁਝ ਖਾਸ ਲੋਕ ਵੀ ਹਨ ਜਿਨ੍ਹਾਂ ਲਈ ਸਾਲ 2020 ਬਹੁਤ ਖਾਸ ਰਿਹਾ। ਯੂ-ਟਿਊਬ ਨੇ ਰਿਆਨ ਕਾਜ਼ੀ ਨਾਮੀ ਨੌਂ ਸਾਲ ਦੇ ਬੱਚੇ ਨੂੰ 2020 ਵਿਚ ਸਭ ਤੋਂ ਵੱਧ ਅਦਾਇਗੀ ਕੀਤੀ ਹੈ। ਅਮਰੀਕਾ ਦੇ ਟੈਕਸਾਸ ਵਿਚ ਰਹਿਣ ਵਾਲੇ ਇੱਕ ਨੌਜਵਾਨ ਨੇ ਯੂ-ਟਿਊਬ ਚੈਨਲ ਤੋਂ 29.5 ਮਿਲੀਅਨ ਡਾਲਰ ਦੀ ਕਮਾਈ ਕਰਕੇ ਸਭ ਨੂੰ ਹੈਰਾਨ ਕੀਤਾ ਹੈ।

ਯੂਟਿਊਬ ਤੋਂ ਕਮਾਏ 29.5 ਮਿਲੀਅਨ ਡਾਲਰ

ਦਰਅਸਲ, ਵੀਡੀਓ ਬਣਾ ਕੇ ਪੈਸੇ ਕਮਾਉਣ ਦੇ ਮਾਮਲੇ ਵਿਚ ਯੂ-ਟਿਊਬ ਨੇ ਇਸ ਸਾਲ ਦੀ ਸਭ ਤੋਂ ਵੱਧ ਅਦਾਇਗੀ ਨੌਂ ਸਾਲ ਦੇ ਬੱਚੇ ਨੂੰ ਕੀਤੀ ਹੈ। ਅਮਰੀਕਾ ਦੇ ਟੈਕਸਾਸ ਵਿੱਚ ਰਹਿਣ ਵਾਲਾ ਰਿਆਨ ਕਾਜ਼ੀ ਆਪਣਾ ਯੂਟਿਊਬ ਚੈਨਲ "ਰਿਆਨਜ਼ ਵਰਲਡ" ਨਾਂ ਨਾਲ ਚਲਾਉਂਦਾ ਹੈ। ਇਸ ਵਿਚ ਉਹ ਖਿਡੌਣਿਆਂ ਦੀ ਅਨਬੌਕਸਿੰਗ ਵੀਡੀਓ ਬਣਾਉਂਦਾ ਹੈ ਅਤੇ ਆਪਣੇ ਫੋਲੋਅਰਸ ਨੂੰ ਇਸ ਬਾਰੇ ਦੱਸਦਾ ਹੈ।

ਬੱਚੇ ਨੂੰ ਚਾਈਲਡ ਇੰਫਲੁਏਂਸਰ ਵਜੋਂ ਮਿਲੀ ਪਛਾਣ

ਦੱਸ ਦੇਈਏ ਕਿ ਰਿਆਨ ਨੂੰ ਇੰਟਰਨੈੱਟ 'ਤੇ ਚਾਈਲਡ ਇੰਫਲੁਏਂਸਰ ਵਜੋਂ ਪਛਾਣ ਮਿਲੀ ਹੈ। ਕਾਜੀ ਨੇ ਮਾਰਚ 2015 ਵਿੱਚ ਪਹਿਲੀ ਵਾਰ ਇੱਕ ਯੂਟਿਊਬ ਵੀਡੀਓ ਬਣਾਇਆ ਸੀ। ਦੂਜੇ ਬੱਚਿਆਂ ਨੇ ਰਿਆਨ ਨੂੰ ਆਪਣੀ ਉਮਰ ਦੇ ਪਲੇਟਫਾਰਮਾਂ 'ਤੇ ਅਨਬੌਕਸਿੰਗ ਅਤੇ ਸਮੀਖਿਆ ਕਰਦੇ ਦੇਖਿਆ। ਇਸ ਤੋਂ ਬਾਅਦ ਵੱਡੀ ਗਿਣਤੀ ਵਿਚ ਲੋਕਾਂ ਨੇ ਯੂਟਿਊਬ 'ਤੇ ਉਸ ਨੂੰ ਫੋਲੋ ਕਰਨਾ ਸ਼ੁਰੂ ਕੀਤਾ ਅਤੇ ਉਸ ਨੂੰ ਨਵੀਂ ਪਛਾਣ ਮਿਲੀ।

41 ਮਿਲੀਅਨ ਤੋਂ ਵੱਧ ਫੋਲੋਅਰਸ

ਰਿਆਨ ਕਾਜੀ ਇਸ ਸਮੇਂ 9 ਯੂਟਿਊਬ ਚੈਨਲ ਚਲਾਉਂਦਾ ਹੈ। ਯੂਟਿਊਬ 'ਤੇ ਉਸ ਦੇ ਚੈਨਲ ਨੂੰ 41.7 ਮਿਲੀਅਨ ਤੋਂ ਵੱਧ ਲੋਕਾਂ ਸਬਸਕ੍ਰਾਈਬ ਕੀਤਾ ਹੋਇਆ ਹੈ। ਉਧਰ "ਰਿਆਨਜ਼ ਵਰਲਡ" ਯੂਟਿਊਬ ਚੈਨਲ ਨੂੰ 27.6 ਮਿਲੀਅਨ ਲੋਕ ਫੋਲੋ ਕਰ ਰਹੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904