ਇੱਕ 91 ਸਾਲਾ ਔਰਤ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਉਮਰ ਸਿਰਫ ਇੱਕ ਗਿਣਤੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ। ਇੱਕ ਫੇਸਬੁੱਕ ਵੀਡੀਓ ਵਿੱਚ, ਜੂਲੀਆ, ਜੋ ਹਾਲ ਹੀ ਵਿੱਚ ਹਸਪਤਾਲ ਤੋਂ ਵਾਪਸ ਆਈ ਹੈ, ਨੂੰ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ।



ਇਹ ਵੀਡੀਓ, ਯੂਐਸ ਵਿੱਚ ਗੋਲਡਨ ਏਜ ਹੋਮ ਹੈਲਥ ਕੇਅਰ ਵੱਲੋਂ ਸਾਂਝਾ ਕੀਤਾ ਗਿਆ। ਜੂਲੀਆ ਗੋਲਡਨ ਏਜ ਦੇ ਫਿਜ਼ੀਓਥੈਰੇਪੀ ਸੈਂਟਰ ਦੀ ਲੰਬੇ ਸਮੇਂ ਦੀ ਵਸਨੀਕ ਹੈ।

ਫੇਸਬੁੱਕ 'ਤੇ ਪੋਸਟ ਅਨੁਸਾਰ, ਜੂਲੀਆ ਇਹ ਖੁਸ਼ੀ ਮਨਾਉਣਾ ਚਾਹੁੰਦੀ ਸੀ ਕਿ ਉਹ ਇੱਕ ਹਸਪਤਾਲ ਵਿੱਚ ਠਹਿਰਨ ਤੋਂ ਬਾਅਦ ਵਾਪਸ ਆ ਗਈ ਹੈ ਤੇ ਥੈਰੇਪੀ ਸੇਵਾਵਾਂ ਤੋਂ ਮੁਕਤ ਹੋ ਰਹੀ ਹੈ। 22 ਸੈਕਿੰਡ ਦਾ ਵਾਇਰਲ ਵੀਡੀਓ 91,000 ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ ਤੇ ਲੱਗਪਗ 1000 ਵਾਰ ਸਾਂਝਾ ਕੀਤਾ ਗਿਆ ਹੈ।