ਚੰਡੀਗੜ੍ਹ: ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੀਆਂ ਬੱਸਾਂ 'ਚ ਆਨਲਾਈਨ ਬੁਕਿੰਗ ਦੀ ਮੰਗ ਬੜੇ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ ਜਿਸ ਨੂੰ ਹੁਣ ਪੂਰਾ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਸੀਟੀਯੂ ਨੇ ਆਪਣੀ ਨਵੀਂ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਨਾਲ ਹੁਣ ਸੀਟੀਯੂ ਦੀਆਂ ਏਸੀ ਬੱਸਾਂ ਦੀ ਆਨਲਾਈਨ ਬੁਕਿੰਗ ਕੀਤੀ ਜਾ ਸਕਦੀ ਹੈ। ਹੁਣ ਯਾਤਰੀ ਘਰ ਬੈਠੇ ਐਪ ਰਾਹੀਂ ਆਪਣੀ ਟਿਕਟ ਬੁੱਕ ਕਰਵਾ ਸਕਦੇ ਹਨ। ਇਸ ਸੇਵਾ ਤੋਂ ਬਾਅਦ ਲੋਕਾਂ ਨੂੰ ਹੋਰ ਵੱਡੀ ਸੁਵਿਧਾ ਮਿਲਣ ਦੀ ਉਮੀਦ ਹੈ।


ਸੀਟੀਯੂ ਦੀਆਂ ਕਰੀਬ 80 ਏਸੀ ਬੱਸਾਂ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਤੇ ਉਤਰਾਖੰਡ ਵਰਗੇ ਸੂਬਿਆਂ 'ਚ ਚੱਲਦੀਆਂ ਹਨ। ਇਨ੍ਹਾਂ ਬੱਸਾਂ ਦਾ ਕਿਰਾਇਆ ਲਗਜ਼ਰੀ ਬੱਸਾਂ ਤੋਂ ਲਗਪਗ 50 ਫੀਸਦ ਘੱਟ ਹੈ। ਇਸ ਕਾਰਨ ਸ਼ੁਰੂਆਤ ਤੋਂ ਹੀ ਇਹ ਕਾਫੀ ਪਸੰਦੀਦਾ ਹਨ। ਹੁਣ ਯਾਤਰੀ ਬਿਨ੍ਹਾਂ ਕਿਸੇ ਫੀਸ ਦੇ ਐਪ 'ਤੇ ਟਿਕਟ ਬੁੱਕ ਕਰ ਸਕਦੇ ਹਨ।